Breaking News
Home / ਕੈਨੇਡਾ / ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਮਾਂਟਰੀਅਲ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਮਾਂਟਰੀਅਲ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

ਮਾਂਟਰੀਅਲ/ਬਿਊਰੋ ਨਿਊਜ਼
ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਮਾਂਟਰੀਅਲ ਵਿਖੇઠਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸਰਬੱਤ ਦੇ ਭਲੇ ਲਈ, ਅਰਦਾਸ ਕਰਨ ਪਹੁੰਚੇ, ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਚੀਫ ਐਡਮਿੰਨ ਕੈਬਨਿਟ ਸਕੱਤਰ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲਾਇਨਜ਼ ਕਲੱਬਜ਼ ਇੰਟਰਨੈਸ਼ਨਲ, ਸੀਨੀਅਰ ਪੱਤਰਕਾਰ ਦਾ ઠਵੱਖ-ਵੱਖ ਸੰਸਥਾਵਾਂ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ ਹੈઠ। ਗੁਰੂ ਘਰ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਬਾਜਵਾ, ਰਾਗੀ ਸਭਾ ਵਲੋਂ ਭਾਈ ਗੁਰਲਾਲ ਸਿੰਘ, ਭਾਈ ਕੁਲਵਿੰਦਰ ਸਿੰਘ, ਗਤਕਾ ਪਾਰਟੀ ਵਲੋ ਭਾਈ ਅਜੈਪਾਲ ਸਿੰਘ, ਸਮਾਜ ਸੇਵੀ ਗੁਰਵਿੰਦਰ ਸਿੰਘ, ਗੁਲਜ਼ਾਰ ਸਿੰਘ ਵੱਲੋਂ, ਉਹਨਾਂ ਦੀ ਆਮਦ ਦਾ ਪੁਰਜ਼ੋਰ ਸਵਾਗਤ ਕਰਦੇ ਹੋਏ, ਗੁਰੂ ਘਰ ਵਲੋਂ ਛਾਪਿਆ ਲਿਟਰੇਚਰ, ਗੁਰਬਾਣੀ ਕੀਰਤਨ ਦੀਆਂ ઠਕੈਸੇਟਾਂ, ਗੁਰੂ ਘਰ ਦਾ ਕੈਲੰਡਰ ਭੇਂਟ ਕੀਤਾ ਗਿਆ ਹੈ । ਲਾਇਨ ਵਲੋਂ ਕਾਮਨਾ ਕੀਤੀ ਗਈ ਹੈ ਕਿ ਵਾਹਿਗੁਰੂ ઠਜੀ ਦੀ ਅਪਾਰ ਬਖਸ਼ਿਸ਼ ਸਦਕਾ ਸਮੁੱਚੀ ਮਨੁੱਖਤਾ, ਵਰਤਮਾਨ ਸੰਕਟ ਚੋਂ ਉਭਰ ਕੇ ਖੁਸ਼ੀਆ ਖੇੜਿਆਂ ਭਰਪੂਰ ਵਾਤਾਵਰਨ ਸਿਰਜਣ ‘ਚ ਕਾਮਯਾਬ ਹੋਵੇਗੀ ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …