4 C
Toronto
Saturday, November 8, 2025
spot_img
Homeਕੈਨੇਡਾਐਮ ਪੀ ਕਮਲ ਖੈਹਰਾ ਦੇ ਓਪਨ ਹਾਊਸ ਵਿੱਚ ਸੈਂਕੜੇ ਲੋਕਾਂ ਨੇ ਹਾਜ਼ਰੀ...

ਐਮ ਪੀ ਕਮਲ ਖੈਹਰਾ ਦੇ ਓਪਨ ਹਾਊਸ ਵਿੱਚ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ

kamal khera-2 copy copyਬਰੈਂਪਟਨ/ਬਿਊਰੋ ਨਿਊਜ਼: ઠਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ 14 ਮਾਰਚ ਦਿਨ ਐਤਵਾਰ ਨੂੰ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਅਤੇ ਓਪਨ ਹਾਊਸ ਲਾਇਆ। ਇਸ ਮੌਕੇ ਕੈਨੇਡਾ ਦੇ ਫੈਡਰਲ ਇੰਮੀਗਰੇਸ਼ਨ, ਰਿਫਿਊਜੀઠ ਅਤੇ ਸਿਟੀਜ਼ਨਸ਼ਿੱਪ ਮੰਤਰੀ ਜੌਹਨ ਮੈਕਲਮ, ਐਮ ਪੀ ਰਮੇਸ਼ ਸਾਂਘਾ, ਐਮ ਪੀ ਪੀ ਵਿੱਕ ਢਿੱਲੋਂ, ਰੀਜਨਲ ਕਾਉਂਸਲਰ ਜੌਹਨ ਸਪਰੋਵਰੀ ਅਤੇ ਰੀਜਨਲ ਕਾਉਂਸਲਰ ਜੈਫ ਬਰੋਮੈਨ ਵਿਸ਼ੇਸ਼ ਰੂਪ ਵਿੱਚ ਕਮਲ ਖੈਹਰਾ ਨੂੰ ਮੁਬਾਰਕਾਂ ਦੇਣ ਲਈ ਪੁੱਜੇ।
ਇਸ ਅਵਸਰ ਉੱਤੇ ਬੋਲਦੇ ਹੋਏ ਸਿਟੀਜ਼ਨਸ਼ਿੱਪ ਮੰਤਰੀ ਜੌਹਨ ਮੈਕਲਮ ਨੇ ਕਿਹਾ ਕਿ ਉਹਨਾਂ ਨੂੰ ਬਰੈਂਪਟਨ ਦੇ ਨੌਜਵਾਨ ਐਮ ਪੀ ਕਮਲ ਖੈਹਰਾ ਤੋਂ ਬਹੁਤ ਉਮੀਦਾਂ ਹਨ ਅਤੇ ਉਹ ਆਸ ਕਰਦੇ ਹਨ ਕਿ ਮੇਰੇ ਮਹਿਕਮੇ ਦੇ ਸਹਿਯੋਗ ਨਾਲ ਕਮਲ ਪਬਲਿਕ ਦੀ ਸੇਵਾ ਨੂੰ ਬਹੁਤ ਉਮਦਾ ਤਰੀਕੇ ਕਰੇਗੀ।
ઠਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇ ਓਪਨ ਹਾਊਸ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਸੈਂਕੜੇ ਲੋਕ ਆਪਣੇ ਪਰਿਵਾਰਾਂ ਨਾਲ ਆਏ। ਜਿੱਥੇ ਪਰਿਵਾਰਾਂ ਨਾਲ ਆਏ ਨਿੱਕੇ ਨਿੱਕੇ ਬੱਚਿਆਂ ਅਤੇ ਯੂਵਕਾਂ ਨੇ ਉਤਸੁਕਤਾ ਨਾਲ ਪਾਰਲੀਮਾਨੀ ਸਿਸਟਮ ਦੇ ਚਿਹਰੇ ਮੁਹਰੇ ਬਾਰੇ ਜਾਣਕਾਰੀ ਹਾਸਲ ਕੀਤੀ, ਉੱਥੇ ਬਾਲਗਾਂ ਨੇ ਸਿਟੀਜ਼ਨਸ਼ਿੱਪ, ਸਰਵਿਸ ਕੈਨੇਡਾ ਆਦਿ ਮਹਿਕਮਿਆਂ ਤੋਂ ਸੇਵਾ ਲੈਣ ਲਈ ਐਮ ਪੀ ਦਫਤਰ ਦੀ ਭੂਮਿਕਾ ਬਾਰੇ ਜਾਣਿਆ। ਇਹ ਸਾਰੇ ਲੋਕ ਕਮਲ ਖੈਹਰਾ ਦੀ ਸੇਵਾ ਕਰਨ ਦੀ ਭਾਵਨਾ ਅਤੇ ਦਫ਼ਤਰ ਦੀ ਦਿੱਖ ਤੋਂ ਬਹੁਤ ਪ੍ਰਭਾਵਿਤ ਹੋ ਕੇ ਪਰਤੇ।  ਇਸ ਮੌਕੇ ਕਮਲ ਖੈਹਰਾ ਨੇ ਕਮਿਉਨਿਟੀ ਨੂੰ ਸੱਦਾ ਦਿੱਤਾ ਕਿ ਫੈਡਰਲ ਮਾਮਲਿਆਂ ਬਾਰੇ ਮਦਦ ਵਾਸਤੇ ਹਲਕਾ ਨਿਵਾਸੀ ਉਸਦੇ ਦਫ਼ਤਰ ਨਾਲ ਬਿਨਾ ਕਿਸੇ ਝਿਜਕ ਤੋਂ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਮਿਉਨਿਟੀ ਦੀ ਸੇਵਾ ਕਰਨਾ ਉਹਨਾਂ ਦਾ ਫਰਜ਼ ਹੈ ਜਿਸਨੂੰ ਨਿਭਾਉਣ ਲਈ ਉਹ ਅਤੇ ਉਸਦਾ ਸਟਾਫ ਪੂਰੀ ਵਾਹ ਲਾਉਣਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਉੱਘੇ ਵਕੀਲ ਹਰਿੰਦਰ ਗਹੀਰ, ਪਰਵਾਸੀ ਅਖਬਾਰ ਤੋਂ ਰਜਿੰਦਰ ਸੈਣੀ, ਪੰਜਾਬੀ ਟ੍ਰਿਬਿਊਨ ਚੰਡੀਗੜ ਦੇ ਨੁਮਾਇੰਦੇ ਪ੍ਰਤੀਕ ਸਿੰਘ, ਕਮਿਉਨਿਟੀ ਆਗੂ ਰਾਜ ਝੱਜ, ਬਰੈਂਪਟਨ ਵੈਸਟ ਲਿਬਰਲ ਐਸੋਸੀਏਸ਼ਨ ਦੇ ਪ੍ਰਧਾਨ ਹਰਦਮ ਮਾਂਗਟ ਅਤੇ ਹੋਰ ਪਤਵੰਤੇ ਮੌਜੂਦ ਸਨ। ਕਮਿਉਨਿਟੀ ਵੱਲੋਂ ਦਿੱਤੇ ਗਏ ਹੁੰਗਾਰੇ ਉੱਤੇ ਖੂਸ਼ੀ ਜਾਹਰ ਕਰਦੇ ਹੋਏ ਰਾਈਡਿੰਗ ਪ੍ਰਧਾਨ ਹਰਦਮ ਮਾਂਗਟ ਨੇ ਆਖਿਆ ਕਿ ਸਮੁੱਚੀ ਕਮਿਉਨਿਟੀ ਨੂੰ ਕਮਲ ਖੈਹਰਾ ਤੋਂ ਬਹੁਤ ਉਮੀਦਾਂ ਹਨ ਜਿਸ ਉੱਤੇ ਕਮਲ ਸ਼ਰਤੀਆ ਹੀ ਖਰਾ ਉੱਤਰੇਗੀ।
ઠਇਸਤੋਂ ਪਹਿਲਾਂ ਕਮਲ ਖੈਹਰਾ ਦੇ ਪਰਿਵਾਰ ਵੱਲੋਂ ਸਵੇਰੇ 11 ਵਜੇ ਤੋਂ 12 ਵਜੇ ਤੱਕ ਰੀਗਨ ਰੋਡ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ। ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਹਾਜ਼ਰੀ ਲੁਆਈ ਅਤੇ ਕਮਲ ਖੈਹਰਾ ਨੂੰ ਮੁਬਾਰਕਾਂ ਪੇਸ਼ ਕੀਤੀਆਂ। ઠਕਮਲ ਖੈਹਰਾ ਦਾ ਦਫਤਰ 35 ਵੈਨ ਕਿਰਕ ਡਰਾਈਵ (ਬਰੈਂਪਟਨ) ਦੇ ਯੂਨਿਟ 10 ਵਿੱਚ ਸਥਿਤ ਹੈ। ਸੰਪਰਕ ਕਰਨ ਲਈ ਦਫ਼ਤਰ ਦਾ ਫੋਨ ਨੰਬਰ 905 454 4758 ਹੈ।

RELATED ARTICLES
POPULAR POSTS