Breaking News
Home / ਕੈਨੇਡਾ / ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਤ ਮੋਹੀ ਪਿਕਨਿਕ 26 ਅਗਸਤ ਨੂੰ

ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਤ ਮੋਹੀ ਪਿਕਨਿਕ 26 ਅਗਸਤ ਨੂੰ

ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ ઠ26 ਅਗਸਤ ਸਨਿਚਰਵਾਰ ਨੂੰ ઠਮਿਡੋਵੇਲ ਕਨਜਰਵੇਸ਼ਨ ਏਰੀਆ 1081ਓਲਡ ਡੈਰੀ ਰੋਡ ਵਿਖੇ (ਏ) ਨੰ ਪਾਰਕ ਵਿੱਚ ਮਨਾਈ ਜਾ ਰਹੀ ਹੈ।ਇਸઠਪਿਆਰ ਭਰੀ ਆਪਸੀ ਮਿਲਣੀ ਵਿੱਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ ਵਿੱਚ ਰਹਿ ਰਹੇ ਸਾਰੇ ਪਿੰਡ ਵਾਸੀਆਂ ਤੇ ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਤ ਹੋਵੇਗੀ ਜੋ 1907 ਵਿੱਚ ਵੈਨਕੂਵਰ ઠਆਏ ਸਨ। ਗਦਰ ਪਾਰਟੀ ਵਿੱਚ ਸ਼ਾਮਲ ਹੋਣ ਤੇ 1914 ਵਿੱਚ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਾਥੀਆਂ ਸਮੇਤ ਕੈਨੇਡਾ ਤੋਂ ਚਲ ਪਏ। ਬਰਮਾ ਦੇ ਬਾਰਡਰ ‘ਤੇ ਫੜੇ ਜਾਣ ઠਤੇ ਉਹਨਾਂ ਨੂੰ ਕਾਲੇ ਪਾਣੀ ਦੀ ਸਜਾ ਦੇਕੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ ਜਿਥੇ ਕਪੂਰ ਸਿੰਘ ਮੋਹੀ ਨੇ ਵੀਹ ਸਾਲ ਬਹਾਦਰੀ ਨਾਲ ਜੇਲ੍ਹ ਦੀਆਂ ਸਖਤੀਆਂ ਤੇ ਤਸੀਹੇ ઠਝੱਲੇ । ਮੋਹੀ ਪਿਕਨਿਕ ਵਿੱਚ ਪਿੰਡ ਦੇ ਗਰੈਜੂਏਟ ਹੋਏ ਬੱਚਿਆਂ ਦਾ ਅਤੇ ਟੋਰਾਂਟੋ ਤੋਂ ਬਾਹਰੋਂ ਆਏ ਪਿੰਡ ਵਾਸੀਆਂ ਦਾ ਸਨਮਾਨ ਕੀਤਾ ਜਾਵੇਗਾ ਬੱਚਿਆਂ ਦੀਆਂ ਖੇਡਾਂ ਕਰਾ ਕੇ ਵਧੀਆ ਇਨਾਮ ਦਿੱਤੇ ਜਾਣਗੇ। ਰੱਸਾਕਸ਼ੀ ਵਾਲੀਬਾਲ ਦੇ ਮੁਕਾਬਲੇ ਹੋਣਗੇ। ਸਵੇਰੇ ਦਸ ਵਜੇ ਤੋਂ ਸ਼ਾਮ ਦੇ ਸਤ ਵੱਜੇ ਤਕ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨੂੰ 416 659 1232 ਜਾਂ ਬਲਰਾਜ ਸਿੰਘ (ਰਾਜੂ ਮੋਹੀ) ਨੂੰ 416 566 9094 ਜਾਂ ਹਰਪ੍ਰੀਤ ਸਿੰਘ (ਬੰਟੀ) ਮੋਹੀ ਨੂੰ 905 379 9789 ‘ਤੇ ਕਾਲ ਕੀਤਾ ਜਾ ਸਕਦਾ ਹੈ । ਵਲੋਂઠਪ੍ਰੋ ਮਹਿੰਦਰ ਸਿੰਘ ਮੋਹੀઠ 416 659 1232

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …