ਟੋਰਾਂਟੋ : ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਜਲਦ ਕੈਂਪਸ ਵਿੱਚ ਭੰਗ ਪੀਣ ਦੀ ਖੁੱਲ੍ਹ ਦੇਵੇਗੀ। ਯੂਨੀਵਿਰਸਿਟੀ ਦੀ ਕੌਂਸਲ ਵਲੋਂ ਤਿਆਰ ਕੀਤੇ ਗਏ ਮਤੇ ਨੂੰ ਭਾਈਚਾਰੇ ਦੀ ਸਲਾਹ ਲਈ ਰੱਖਿਆ ਗਿਆ ਹੈ। ਭਾਈਚਾਰੇ ਦੀ ਸਲਾਹ ਮਗਰੋਂ ਅਧਿਕਾਰਤ ਤੌਰ ‘ਤੇ ਕੈਂਪਸ ‘ਚ ਭੰਗ ਪੀਣ ਦੀ ਖੁੱਲ ਦੇਣ ਵਾਲੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣ ਜਾਵੇਗੀ।ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਅਤੇ ਗਿਆਨ ਦੇ ਨਾਲ ਨਾਲ ਹੁਣ ਤੁਸੀ ਭੰਗ ਦਾ ਵੀ ਆਨੰਦ ਮਾਣ ਸਕੋਗੇ। ਜੀ ਹਾਂ ! ਕੈਨੇਡਾ ਹੀ ਨਹੀਂ ਪੂਰੀ ਦੁਨੀਆ ਵਿੱਚ ਆਪਣੀ ਅਕੈਡਮਿਕ ਕਾਰਗੁਜ਼ਾਰੀ ਲਈ ਮਸ਼ਹੂਰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪ੍ਰਬੰਧਕੀ ਕੌਂਸਲ ਵਲੋਂ ਇੱਕ ਵਿਸ਼ੇਸ਼ ਮਤਾ “ਕੈਂਪਸ ਵਿੱਚ ਸਿਗਰਟਨੋਸ਼ੀ ਦੇ ਨਾਮ ਹੇਠ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਨਿਰਧਾਰਤ ਥਾਂਵਾਂ ‘ਤੇ ਭੰਗ ਦਾ ਸੇਵਨ ਕਰਨ ਦੀ ਖੁੱਲ੍ਹ ਹੋਵੇਗੀ। ਯੂਨੀਵਰਸਿਟੀ ਵਲੋਂ ਤਿਆਰ ਕੀਤੇ ਗਏ ਮਤੇ ਅਨੁਸਾਰ ਕੈਂਪਸ ਵਿੱਚ ਭੰਗ ਦੀ ਬਿਜਾਈ ਤੇ ਵਿਕਰੀ ‘ਤੇ ਪਾਬੰਦੀ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਤੇ ਵਿੱਚ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ ਕਿ ਯੂਨੀਵਰਸਿਟੀ ਦਾ ਅਨੁਸਾਸ਼ਨ ਬਰਕਰਾਰ ਰਹੇ ਅਤੇ ਕੈਂਪਸ ਵਿੱਚਲਾ ਵਿਦਿਅਕ ਮਹੌਲ ਵੀ ਠੀਕ ਠਾਕ ਰਹੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …