ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਵੱਲੋਂ ਇੱਕ ਸਾਹਿਤਕ ਸਮਾਗਮ ਬਰੈਂਪਟਨ ਦੇ ਪ੍ਰੀਵਾਰ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿੱਥੇ ਸੁਰਾ ਦੀ ਸਮਝ ਰੱਖਣ ਵਾਲੇ, ਸੁਰੀਲੇ ਗਾਇਕ ਅਤੇ ਉਸਤਾਦ ਜਸਵੰਤ ਭੰਵਰਾ ਦੇ ਸ਼ਾਗਿਰਦ ਮਨਮੋਹਨ ਪਟਿਆਲਵੀਂ ਦੀ ਨਵੀਂ ਸੀ ਡੀ ”ਮੁਹੱਬਤਾਂ” ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਨਿਭਾਈ ਅਤੇ ਗਾਇਕ ਦੇ ਗਾਇਕੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਗਾਇਕ ਦਾ ਸੁਰੀਲਾਪਨ, ਸੁਰਾਂ ਦੀ ਸਮਝ, ਗੀਤਾਂ ਦੀ ਚੋਣ ਅਤੇ ਮਿੱਠਾ ਸੰਗੀਤ ਇਸ ਸੀ ਡੀ ਨੂੰ ਵਾਰ-ਵਾਰ ਸੁਣਨ ਦੀ ਖਿੱਚ ਪਾਉਂਦਾ ਹੈ।
ਇਸ ਮੌਕੇ ਮੋਹਨ ਪਟਿਆਲਵੀ ਵੱਲੋਂ ਇਸ ਸੀ ਡੀ ਵਿਚਲੇ ਕੁਝ ਗੀਤ ਹਾਜ਼ਰੀਨ ਦੇ ਸਨਮੁੱਕ ਵੀ ਕੀਤੇ ਜਿਹਨਾਂ ਨੂੰ ਕਾਫੀ ਸਲਾਹਿਆ ਗਿਆ ਪਰ ਧੀਆਂ ਪ੍ਰਤੀ ਉਸਦਾ ਗਾਇਆ ਗੀਤ ਸਿਖਰ ਹੀ ਹੋ ਨਿਬੜਿਆ ਜਿਸ ਨਾਲ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਇਸ ਮੌਕੇ ਸੰਗੀਤਕਾਰ ਰਾਜਿੰਦਰ ਰਾਜ, ਜਸਪਾਲ ਸਿੰਘ, ਸੁਖਮਿੰਦਰ ਸਿੰਘ ਹੰਸਰਾ, ਰਜ਼ੇਸ਼ ਕੁਮਾਰ, ਗੀਤਕਾਰ ਗੈਰੀ ਹਠੂਰ ਟੋਰਾਂਟੋਂ, ਗੋਗਾ ਗਹੂੰਣੀਆ, ਸ਼ਿਵਰਾਜ਼ ਸੰਨੀ, ਜੋਗਾ ਸਿੰਘ, ਹਰਜੀਤ ਸਿੰਗ, ਮਨਮਿੰਦਰ ਢਿੱਲੋਂ, ਸਰਬਜੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀ ਹਾਜ਼ਰ ਸਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …