1.3 C
Toronto
Tuesday, December 23, 2025
spot_img
Homeਕੈਨੇਡਾਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਟੂਰ ਲਾਇਆ

ਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਟੂਰ ਲਾਇਆ

SONY DSC

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਅਤੇ ਮੀਤ ਪ੍ਰਧਾਨ ਸ਼ਿੰਦਰਪਾਲ ਬਰਾੜ ਦੇ ਯੋਗ ਪ੍ਰਬੰਧ ਹੇਠ ਹਾਲਟਨ ਕਾਊਂਟੀ ਰੇਡੀਅਲ ਰੇਲਵੇ ਮਿਊਜਿਅਮ ਦਾ ਬੜਾ ਮਨੋਰੰਜਕ ਟੂਰ ਲਾਇਆ। 9.10 ਵਜੇ ਬਰੇਅਡਨ ਏਅਰਪੋਰਟ ਪਲਾਜੇ ਤੋਂ ਇਕੱਤਰ ਹੋਈਆਂ ਬੀਬੀਆਂ ਨੂੰ ਲੈ ਕੇ ਬੱਸ ਲਗਭਗ 9.30 ‘ਤੇ ਸ਼ੁਗਰਕੇਨ ਪਾਰਕ ਅਪੜ ਗਈ ਜਿੱਥੇ ਹੋਰ ਸਾਰੀਆਂ ਮੈਂਬਰ ਬੀਬੀਆਂ ਇੰਤਜਾਰ ਕਰ ਰਹੀਆਂ ਸਨ। ਸਭ ਦੇ ਸਵਾਰ ਹੋਣ ਉਪਰੰਤ ਹੱਸਦੇ ਖੇਡਦੇ ਬੱਸ ਲਗਭਗ 11.30 ਵਜੇ ਨਿਰਧਾਰਤ ਸਥਾਨ ‘ਤੇ ਪਹੁੰਚ ਗਈ। ਇੱਥੇ ਮੌਸਮ ਸੁਹਾਵਣਾ ਸੀ ਅਤੇ ਇਸ ਜਗਾਹ ਰੇਲਵੇ ਦੇ ਇਤਹਾਸ ‘ਚ ਬਣੀਆਂ ਕਈ ਤਰ੍ਹਾਂ ਦੀਆਂ ਰੇਲ ਕੋਚਾਂ ਦਾ ਪ੍ਰਦਰਸ਼ਨ ਬੜਾ ਦਿਲਚਸਪ ਅਤੇ ਗਿਆਨਵਰਧਕ ਸੀ। ਬੀਬੀਆਂ ਦਾ ਇਕੱਠ ਹੋਵੇ ‘ਤੇ ਗੀਤ ਸੰਗੀਤ ਗਿੱਧਾ ਆਦਿ ਨਾ ਹੋਵੇ ਇਹ ਹੋ ਨਹੀਂ ਸਕਦਾ, ਸੋ ਇੱਥੇ ਦਰੱਖਤਾਂ ਦੀ ਠੰਡੀ ਛਾਂ ਹੇਠ ਭੋਜਨ ਦੇ ਉਪਰੰਤ ਭਰਪੂਰ ਮਨੋਰੰਜਨ ਕੀਤਾ ਗਿਆ ‘ਤੇ ਆਲਾ ਦੁਆਲਾ ਘੁੱਮਿਆ ਗਿਆ। ਤਕਰੀਬਨ 4.30 ਵਜੇ ਸ਼ਾਮ ਵਾਪਸੀ ਦਾ ਸਫਰ ਸ਼ੁਰੂ ਹੋਇਆ। ਰਸਤੇ ਵਿੱਚ ਪ੍ਰਬੰਧਕ ਬੀਬੀਆਂ ਸਭ ਨੂੰ ਚਾਹ ਪਾਣੀ ਵਰਤਾਇਆ ਅਤੇ ਸਭ ਮੈਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਯਾਦਗਾਰੀ ਟੂਰ ਲਈ ਸਭ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਜਿਹੇ ਹੋਰ ਟੂਰ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ।

RELATED ARTICLES
POPULAR POSTS