Breaking News
Home / ਕੈਨੇਡਾ / ਬਰੈਂਪਟਨ ਵਿਚ 18 ਜੂਨ ਨੂੰ ਕਾਊਂਸਲਰ ਕੈਂਪ ਦਾ ਹੋਵੇਗਾ ਆਯੋਜਨ

ਬਰੈਂਪਟਨ ਵਿਚ 18 ਜੂਨ ਨੂੰ ਕਾਊਂਸਲਰ ਕੈਂਪ ਦਾ ਹੋਵੇਗਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੇ ਵਲੋਂ ਸ਼ਨੀਵਾਰ 18 ਜੂਨ, 2022 ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਕਈ ਤਰ੍ਹਾਂ ਦੇ ਕਾਊਂਸਲਰ ਸਬੰਧੀ ਮਾਮਲਿਆਂ ਦਾ ਹੱਲ ਕੀਤਾ ਜਾਵੇਗਾ, ਜਿਸ ਵਿਚ ਪਾਸਪੋਰਟ, ਵੀਜ਼ਾ, ਓਸੀਆਈ, ਪੀਸੀਸੀ ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ, ਲਾਈਫ ਸਰਟੀਫਿਕੇਟ ਆਦਿ ਵੱਖ-ਵੱਖ ਮਾਮਲੇ ਸ਼ਾਮਲ ਹਨ। ਕੈਂਪ ਗੁਰਦੁਆਰਾ ਨਾਨਕਸਰ, 64, ਟਿੰਬਰਲੇਨ ਡਰਾਈਵ, ਬਰੈਂਪਟਨ, ਓਐਨ ਐਲ6ਵਾਈ 6ਬੀ7 ਵਿਚ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਕਾਊਂਸਲਰ ਕੈਂਪ ਵਿਚ ਜਿੱਥੇ ਕਈ ਬਕਾਇਆ ਮਾਮਲਿਆਂ ਦਾ ਹੱਲ ਮੌਕੇ ‘ਤੇ ਹੀ ਕੀਤਾ ਜਾਵੇਗਾ, ਉਥੇ ਹੀ ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ ਅਤੇ ਲਾਈਫ ਸਰਟੀਫਿਕੇਟ ਸਰਵਿਸਿਜ਼ ਫਾਰਮ ਪੂਰੇ ਹੋਣ ‘ਤੇ ਮੌਕੇ ‘ਤੇ ਸਵੀਕਾਰ ਕੀਤੇ ਜਾਣਗੇ। ਸਰੈਂਡਰ ਸਰਟੀਫਿਕੇਟ ਦੇ ਲਈ ਫੀਸ ਬੀਐਲਐਸ ਇੰਟਰਨੈਸ਼ਨਲ ਸਰਵਿਸਿਜ਼ ਕੈਨੇਡਾ ਦੇ ਨਾਮ ‘ਤੇ ਬਣੇ ਡਿਮਾਂਡ ਡਰਾਫਟ ਜਾਂ ਡੇਵਿਟ ਕਾਰਡ ਨਾਲ ਅਦਾ ਕੀਤੀ ਜਾ ਸਕੇਗੀ। ਅਟੈਸਟੇਸ਼ਨ ਸਰਵਿਸਿਜ਼ ਲਈ ਭੁਗਤਾਨ ਸਿਰਫ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਦੇ ਨਾਮ ‘ਤੇ ਬਣੇ ਡਿਮਾਂਡ ਡਰਾਫਟ ਨਾਲ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਰੀ ਲਈ ਬਿਨੇਕਾਰ ਇਨ੍ਹਾਂ ਲਿੰਕਸ ‘ਤੇ ਵੀ ਜਾ ਸਕਦੇ ਹਨ। Link1: https://www.cgitoronto.gov.in/ Link 2: https://www.blsindia-canada.com/toronto-jurisdiction/index.php
ਅਰਜ਼ੀਆਂ ਤਦ ਹੀ ਸਵੀਕਾਰ ਕੀਤੀਆਂ ਜਾਣਗੀਆਂ, ਜੇਕਰ ਸਾਰੇ ਦਸਤਾਵੇਜ਼ ਅਤੇ ਫਾਰਮ ਜਮ੍ਹਾਂ ਕੀਤੇ ਜਾਣਗੇ। ਬਿਨੇਕਾਰ ਨੂੰ ਸਾਰੇ ਦਸਤਾਵੇਜ਼ਾਂ ਦੇ ਅਸਲ ਅਤੇ ਫੋਟੋਕਾਪੀ ਵੀ ਜਮ੍ਹਾਂ ਕਰਵਾਉਣੀ ਹੋਵੇਗੀ। ਡਾਕੂਮੈਂਟ ਦੀ ਸੌਫਟਕਾਪੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਕੋਵਿਡ ਨਿਯਮਾਂ ਦਾ ਵੀ ਸਖਤੀ ਨਾਲ ਪਾਲਣ ਕੀਤਾ ਜਾਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …