ਤਿੰਨ ਮੁਸਾਫਰ ਜਿਊਂਦੇ ਸੜੇ ਤੇ ਦੋ ਦਰਜਨ ਤੋਂ ਵੱਧ ਜ਼ਖ਼ਮੀ
ਰਾਮਪੁਰਾ ਫੂਲ/ਬਿਊਰੋ ਨਿਊਜ਼
ਰਾਮਪੁਰਾ ਫੂਲ ‘ਚ ਰੇਲਵੇ ਫਾਟਕਾਂ ਕੋਲ ਇਕ ਪ੍ਰਾਈਵੇਟ ਕੰਪਨੀ ਦੀ ਏਅਰਕੰਡੀਸ਼ਨਡ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਮੁਸਾਫਰ ਜਿਊਂਦੇ ਸੜ ਗਏ, ਜਦੋਂ ਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਸਥਾਨ ਤੋਂ ਕਿਲੋਮੀਟਰ ਪਿੱਛੇ ਹੀ ਬੱਸ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਪਰ ਡਰਾਈਵਰ ਨੇ ਬੱਸ ਰੋਕ ਕੇ ਚੈੱਕ ਕਰਨ ਦੀ ਥਾਂ ਰਾਮਪੁਰਾ ਫੂਲ ਦਾ ਰੇਲਵੇ ਫਾਟਕ ਪਾਸ ਕਰਨ ਦੀ ਕਾਹਲ ਕੀਤੀ। ਬੱਸ ਜਿਉਂ ਹੀ ਰੇਲਵੇ ਫਾਟਕਾਂ ਤੱਕ ਪੁੱਜੀ ਤਾਂ ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਦਿਖਾਈ ਦਿੱਤੀਆਂ। ਡਰਾਈਵਰ ਨੇ ਜਦੋਂ ਹਾਈਡਰੌਲਿਕ ਤਾਕੀਆਂ ਖੋਲ੍ਹੀਆਂ ਤਾਂ ਅੱਗ ਨੇ ਯਾਤਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਸ ‘ਚ ਅੱਗ ਲੱਗਣ ਦੀ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਬੱਸ ਦੇ ਮਾਲਕ ਤੇ ਡਰਾਈਵਰ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਨਾਲ ਦੀ ਨਾਲ ਰਿਹਾਅ ਵੀ ਕਰ ਦਿੱਤਾ। ਇਸ ਕਾਰਵਾਈ ਨਾਲ ਪੁਲਿਸ ਦੀ ਕਾਰਵਾਈ ਵੀ ਸ਼ੱਕ ਦੇ ਘੇਰੇ ਵਿਚ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …