2.4 C
Toronto
Thursday, November 27, 2025
spot_img
Homeਭਾਰਤਸਾਈਬਰ ਹਮਲੇ ਦੇ ਡਰ ਕਾਰਨ ਦੇਸ਼ ਭਰ 'ਚ ਕਈ ਏਟੀਐਮ ਬੰਦ ਰਹੇ

ਸਾਈਬਰ ਹਮਲੇ ਦੇ ਡਰ ਕਾਰਨ ਦੇਸ਼ ਭਰ ‘ਚ ਕਈ ਏਟੀਐਮ ਬੰਦ ਰਹੇ

ਰਿਜ਼ਰਵ ਬੈਂਕ ਨੇ ਕਿਹਾ, ਸਿਰਫ ਸਲਾਹ ਦਿੱਤੀ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਭਰ ਵਿਚ ਅੱਜ ਕਈ ਏਟੀਐਮ ਬੰਦ ਕਰ ਦਿੱਤੇ ਗਏ ਸਨ। ਜਾਣਕਾਰੀ ਮਿਲੀ ਹੈ ਕਿ ਸਾਈਬਰ ਵਾਇਰਸ ਦੇ ਹਮਲੇ ਦੇ ਖਤਰੇ ਦੇ ਚੱਲਦਿਆਂ ਅਜਿਹਾ ਕੀਤਾ ਗਿਆ ਹੈ। ਗ੍ਰਹਿ ਮੰਤਰਾਲਾ ਅਜਿਹੀ ਸਥਿਤੀ ‘ਤੇ ਨਿਗ੍ਹਾ ਰੱਖ ਰਿਹਾ ਹੈ। ਏਟੀਐਮ ਸਿਰਫ ਸੁਰੱਖਿਆ ਦੇ ਤੌਰ ‘ਤੇ ਹੀ ਬੰਦ ਕੀਤੇ ਗਏ ਹਾਲਾਂਕਿ ਆਰਬੀਆਈ ਨੇ ਈਟੀਐਮ ਬੰਦ ਕਰਨ ਦੀ ਖਬਰ ਤੋਂ ਇਨਕਾਰ ਕੀਤਾ ਹੈ। ਆਰਬੀਆਈ ਨੇ ਕਿਹਾ ਕਿ ਏਟੀਐਮ ਬੰਦ ਕਰਨ ਦਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਸੀ ਸਿਰਫ ਸਲਾਹ ਦਿੱਤੀ ਗਈ ਸੀ। ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿਚ ਜ਼ਬਰਦਸਤੀ ਵਸੂਲੀ ਲਈ ਵੱਡੀ ਸੰਖਿਆ ਵਿਚ ਸਾਈਬਰ ਹਮਲੇ ਦੇ ਮਾਮਲੇ ਸਾਹਮਣੇ ਆਏ ਹਨ। ਚੇਤੇ ਰਹੇ ਕਿ ਰੈਂਸਮਬੇਅਰ ਇਕ ਅਜਿਹਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਸਿਸਟਮ ਦੀ ਫਾਈਲ ਨੂੰ ਲੌਕ ਕਰ ਦਿੰਦਾ ਹੈ ਅਤੇ ਇਕ ਨਿਯਮਤ ਰਾਸ਼ੀ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਇਹ ਫਾਈਲ ਖੋਲ੍ਹੀ ਜਾ ਸਕਦੀ ਹੈ।

RELATED ARTICLES
POPULAR POSTS