
ਨਰਿੰਦਰ ਮੋਦੀ ਨੇ ਫੋਟੋਗਰਾਫੀ ਵੀ ਕੀਤੀ
ਅਹਿਮਾਦਾਬਾਦ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਗੁਜਰਾਤ ਦੌਰੇ ’ਤੇ ਹਨ। ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ ’ਤੇ ਪੀਐਮ ਮੋਦੀ ਏਸ਼ੀਆਈ ਸ਼ੇਰਾਂ ਨੂੰ ਦੇਖਣ ਲਈ ਗਿਰ ਰਾਸ਼ਟਰੀ ਪਾਰਕ ਪਹੁੰਚੇ। ਜਦੋਂ ਪ੍ਰਧਾਨ ਮੰਤਰੀ ਮੋਦੀ ਗਿਰ ਰਾਸ਼ਟਰੀ ਪਾਰਕ ਪਹੁੰਚੇ ਅਤੇ ਉੱਥੇ ਮੋਦੀ-ਮੋਦੀ ਦੇ ਨਾਅਰੇ ਵੀ ਲੱਗੇ। ਇਸ ਮੌਕੇ ਮੋਦੀ ਨੇ ਫੋਟੋਗਰਾਫੀ ਵੀ ਕੀਤੀ। ਇਸ ਦੌਰਾਨ ਮੋਦੀ ਨੈਸ਼ਨਲ ਬੋਰਡ ਆਫ ਵਾਈਲਡਲਾਈਫ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ। ਇਸ ਮੀਟਿੰਗ ਵਿਚ ਜੰਗਲੀ ਜੀਵਾਂ ਨਾਲ ਸੰਬੰਧਿਤ ਰਾਸ਼ਟਰੀ ਪੱਧਰ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ ਰਾਜਕੋਟ ਵਿਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸੋਮਨਾਥ ਮੰਦਰ ਵਿਚ ਪੂਜਾ ਵੀ ਕੀਤੀ।