ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਨਾਲ ਸਿੱਕਮ ਸਰਹੱਦ ‘ਤੇ ਚੱਲ ਰਹੀ ਖਿੱਚੋਤਾਣ ਦਰਮਿਆਨ ਅੱਜ ਭਾਰਤ ਨੇ ਜਪਾਨ ਅਤੇ ਅਮਰੀਕਾ ਨਾਲ ਮਿਲ ਕੇ ਹਿੰਦ ਮਹਾਂਸਾਗਰ ਵਿਚ ਨੌਸੈਨਾ ਯੁੱਧ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਸਾਂਝੇ ਅਭਿਆਸ ਨੂੰ ਲੈ ਕੇ ਚੀਨ ਘਬਰਾਇਆ ਹੋਇਆ ਨਜ਼ਰ ਆ ਰਿਹਾ ਹੈ। ਇਹ ਅਭਿਆਸ 10 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਚੱਲੇਗਾ। ਚੇਨਈ ਤੱਟ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਚੱਲਣ ਵਾਲੇ ਇਸ ਅਭਿਆਸ ਵਿਚ 18 ਜੰਗੀ ਜਹਾਜ, ਦਰਜਨਾਂ ਫਾਈਟਰ ਜੈਟਸ, ਦੋ ਸਬਮਰੀਨ ਟੋਹੀ ਜਹਾਜ਼ਾਂ ਨੇ ਹਿੱਸਾ ਲਿਆ। ਇਸ ਯੁੱਧ ਅਭਿਆਸ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਉਧਰ ਦੂਜੇ ਪਾਸੇ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਰਾਹੁਲ ਗਾਂਧੀ ਦੀ ਚੀਨੀ ਅੰਬੈਸਡਰ ਨਾਲ ਹੋਈ ਮੁਲਾਕਾਤ ‘ਤੇ ਵੀ ਬਹਿਸ ਛਿੜ ਗਈ ਹੈ। ਕਾਂਗਰਸ ਨੇ ਪਹਿਲਾਂ ਇਸ ਮੁਲਾਕਾਤ ਤੋਂ ਇਨਕਾਰ ਕੀਤਾ ਪਰ ਬਾਅਦ ਮੁਲਾਕਾਤ ਦੀ ਗੱਲ ਮੰਨ ਲਈ ਹੈ। ਭਾਰਤੀ ਜਨਤਾ ਪਾਰਟੀ ਇਸ ਮੁੱਦੇ ‘ਤੇ ਕਾਂਗਰਸ ਨੂੰ ਘੇਰ ਰਹੀ ਹੈ, ਪਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜਾਣਕਾਰੀ ਰੱਖਣਾ ਮੇਰਾ ਕੰਮ ਹੈ।
Check Also
ਵਿਦੇਸ਼ ਮੰਤਰ ਜੈਸ਼ੰਕਰ ਭਾਰਤ-ਜੀਸੀਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਸਾਊਦੀ ਅਰਬ ਪਹੁੰਚੇ
ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਨਾਲ ਕੀਤੀ ਗੱਲਬਾਤ ਰਿਆਧ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰੀ ਐੇੱਸ. …