19.5 C
Toronto
Friday, July 17, 2026
spot_img
Homeਭਾਰਤਐਫਸੀਆਈ ’ਚ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਤਿੰਨ ਰਾਜਾਂ ਦੇ 50 ਟਿਕਾਣਿਆਂ ’ਤੇ...

ਐਫਸੀਆਈ ’ਚ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਤਿੰਨ ਰਾਜਾਂ ਦੇ 50 ਟਿਕਾਣਿਆਂ ’ਤੇ ਸੀਬੀਆਈ ਵੱਲੋਂ ਛਾਪੇਮਾਰੀ

ਐਫਸੀਆਈ ਨਾਲ ਸਬੰਧਤ 74 ਵਿਅਕਤੀਆਂ ਖਿਲਾਫ਼ ਮਾਮਲਾ ਕੀਤਾ ਗਿਆ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ’ਚ ਹੋਏ ਘੋਟਾਲੇ ਨੂੰ ਲੈ ਕੇ ਅੱਜ ਸੀਬੀਆਈ ਵੱਲੋਂ ਤਿੰਨ ਰਾਜਾਂ ਦੇ 50 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਜਿਨ੍ਹਾਂ ਰਾਜਾਂ ’ਚ ਇਹ ਛਾਪੇਮਾਰੀ ਕੀਤੀ ਗਈ ਹੈ ਉਨ੍ਹਾਂ ਪੰਜਾਬ, ਹਰਿਆਣਾ ਅਤੇ ਦਿੱਲੀ ਸ਼ਾਮਲ ਹਨ। ਛਾਪੇਮਾਰੀ ਦੌਰਾਨ ਵੱਖ-ਵੱਖ ਠਿਕਾਣਿਆਂ ਤੋਂ ਕੇਸ ਨਾਲ ਜੁੜੇ ਡਾਕੂਮੈਂਟ ਵੀ ਬਰਾਮਦ ਕੀਤੇ ਗਏ ਅਤੇ ਨਾਲ ਹੀ 60 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ’ਚ ਐਫ ਸੀ ਆਈ ਨਾਲ ਜੁੜੇ 74 ਵਿਅਕਤੀਆਂ ਖਿਲਾਫ਼ ਕੇਸ ਵੀ ਦਰਜ ਕੀਤਾ ਗਿਆ। ਸੀਬੀਆਈ ਵੱਲੋਂ ਇਹ ਕਾਰਵਾਈ ਭਿ੍ਰਸ਼ਟਾਚਾਰ ਦੇ ਆਰੋਪੀ ਐਫ ਸੀ ਆਈ ਦੇ ਡੀਜੀਐਮ ਰਾਜੀਵ ਕੁਮਾਰ ਮਿਸ਼ਰਾ ਦੀ ਗਿ੍ਰਫਤਾਰੀ ਤੋਂ ਬਾਅਦ ਕੀਤੀ ਗਈ ਹੈ। ਧਿਆਨ ਰਹੇ ਕਿ ਜਾਂਚ ਏਜੰਸੀ ਨੇ ਲੰਘੇ ਦਿਨੀਂ ਚੰਡੀਗੜ੍ਹ ਤੋਂ ਰਾਜੀਵ ਕੁਮਾਰ ਮਿਸ਼ਰਾ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਅਧਿਕਾਰੀ ਰਾਈਸ ਮਿਲ ਅਤੇ ਅਨਾਜ ਜਮ੍ਹਾਂ ਕਰਨ ਵਾਲੀਆਂ ਕੰਪਨੀਆਂ ਤੋਂ ਘਟੀਆ ਕੁਅਲਿਟੀ ਦਾ ਅਨਾਜ ਅਤੇ ਚਾਵਲ ਖਰੀਦ ਕੇ ਐਫ ਸੀ ਆਈ ਨੂੰ ਉਚ ਕੀਮਤਾਂ ’ਤੇ ਵੇਚਦੇ ਸਨ। ਇਹ ਘਪਲੇਬਾਜ਼ੀ ਐਫਸੀਆਈ

 

RELATED ARTICLES
POPULAR POSTS