10.3 C
Toronto
Tuesday, October 28, 2025
spot_img
Homeਪੰਜਾਬਜ਼ੀਰਾ ਵਿਚ ਲੱਗੇ ਧਰਨੇ ’ਚ ਕਿਸਾਨਾਂ ਦੇ ਕਾਫਲਿਆਂ ਦੀ ਆਮਦ ਜਾਰੀ

ਜ਼ੀਰਾ ਵਿਚ ਲੱਗੇ ਧਰਨੇ ’ਚ ਕਿਸਾਨਾਂ ਦੇ ਕਾਫਲਿਆਂ ਦੀ ਆਮਦ ਜਾਰੀ

ਸ਼ਰਾਬ ਫ਼ੈਕਟਰੀ ਖਿਲਾਫ ਲੱਗਾ ਹੈ ਪੱਕਾ ਮੋਰਚਾ
ਜ਼ੀਰਾ/ਬਿਊਰੋ ਨਿਊਜ਼
ਜ਼ੀਰਾ ’ਚ ਸ਼ਰਾਬ ਫੈਕਟਰੀ ਖਿਲਾਫ ਲੱਗੇ ਧਰਨੇ ਵਿਚ ਕਿਸਾਨਾਂ ਦੇ ਕਾਫਲਿਆਂ ਦੀ ਆਮਦ ਜਾਰੀ ਹੈ। ਜ਼ੀਰਾ ਸ਼ਰਾਬ ਫ਼ੈਕਟਰੀ ਮਾਮਲੇ ਸਬੰਧੀ ਸਾਲ 2010 ਵਿੱਚ ਵਿਧਾਨ ਸਭਾ ਅੰਦਰ ਪੇਸ਼ ਕੀਤੀ ਗਈ ਇੱਕ ਰਿਪੋਰਟ ਜਨਤਕ ਹੋਣ ਅਤੇ ਪਿਛਲੇ ਦਿਨੀਂ ਇੱਕ ਨੌਜਵਾਨ ਦੇ ਗੁਰਦੇ ਖ਼ਰਾਬ ਹੋਣ ਕਰਕੇ ਹੋਈ ਮੌਤ ਮਗਰੋਂ ਮਾਲਬਰੋਜ਼ ਫ਼ੈਕਟਰੀ ਮੂਹਰੇ ਲੱਗੇ ਧਰਨੇ ਵਿੱਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਾਰੀਆਂ ਜਥੇਬੰਦੀਆਂ ਇਸ ਗੱਲ ’ਤੇ ਅੜੀਆਂ ਹੋਈਆਂ ਹਨ ਕਿ ਜਦੋਂ ਤੱਕ ਇਹ ਫ਼ੈਕਟਰੀ ਬੰਦ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਧਰਨਾ ਖ਼ਤਮ ਨਹੀਂ ਹੋਵੇਗਾ। ਸਾਂਝਾ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ 2010 ਵਿੱਚ ਇਸ ਫ਼ੈਕਟਰੀ ਦੀ ਪੜਤਾਲ ਵਿੱਚ ਕਈ ਖਾਮੀਆਂ ਪਾਈਆਂ ਗਈਆਂ ਸਨ। ਮੋਰਚੇ ਦੇ ਆਗੂਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ’ਤੇ ਵੀ ਉਂਗਲੀ ਚੁੱਕੀ ਹੈ। ਉਨ੍ਹਾਂ ਆਖਿਆ ਕਿ ਫ਼ੈਕਟਰੀ ਦੇ ਵਧਦੇ ਪ੍ਰਦੂਸ਼ਣ ਲਈ ਫ਼ੈਕਟਰੀ ਪ੍ਰਬੰਧਕਾਂ ਦੇ ਨਾਲ-ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਫ਼ੈਕਟਰੀ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀਆਂ ਗਈਆਂ ਚਾਰ ਉੱਚ ਪੱਧਰੀ ਕਮੇਟੀਆਂ ਵੱਲੋਂ ਹਵਾ, ਪਾਣੀ ਅਤੇ ਮਿੱਟੀ ਸਮੇਤ ਕੁਝ ਹੋਰ ਨਮੂਨੇ ਭਰਨ ਦਾ ਕੰਮ ਖ਼ਤਮ ਹੋ ਚੁੱਕਾ ਹੈ ਤੇ ਇਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਇਹ ਰਿਪੋਰਟਾਂ ਹਾਈ ਕੋਰਟ ਵਿੱਚ ਵੀ ਪੇਸ਼ ਕੀਤੀਆਂ ਜਾਣਗੀਆਂ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਰਿਪੋਰਟ ਫੈਕਟਰੀ ਦੇ ਹੱਕ ਵਿੱਚ ਆਈ ਤਾਂ ਵੀ ਉਹ ਫ਼ੈਕਟਰੀ ਬੰਦ ਹੋਣ ਤੱਕ ਆਪਣਾ ਧਰਨਾ ਜਾਰੀ ਰੱਖਣਗੇ।

RELATED ARTICLES
POPULAR POSTS