-11.5 C
Toronto
Friday, January 23, 2026
spot_img
Homeਪੰਜਾਬਸਰਕਾਰੀ ਬੈਂਕ ਕਰਮਚਾਰੀ ਦੋ ਦਿਨਾਂ ਲਈ ਮੁਕੰਮਲ ਹੜਤਾਲ 'ਤੇ

ਸਰਕਾਰੀ ਬੈਂਕ ਕਰਮਚਾਰੀ ਦੋ ਦਿਨਾਂ ਲਈ ਮੁਕੰਮਲ ਹੜਤਾਲ ‘ਤੇ

ਵਪਾਰੀਆਂ ਅਤੇ ਆਮ ਲੋਕਾਂ ਨੂੰ ਵੀ ਹੋਈ ਮੁਸ਼ਕਲ
ਚੰਡੀਗੜ੍ਹ/ਬਿਊਰੋ ਨਿਊਜ਼
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਵੱਲੋਂ ਦਿੱਤੇ ਸੱਦੇ ‘ਤੇ ਅੱਜ 31 ਜਨਵਰੀ ਨੂੰ ਸਰਕਾਰੀ ਬੈਂਕਾਂ ਦੇ ਕਰਮਚਾਰੀ ਮੁਕੰਮਲ ਹੜਤਾਲ ‘ਤੇ ਰਹੇ ਅਤੇ ਭਲਕੇ 1 ਫਰਵਰੀ ਨੂੰ ਵੀ ਹੜਤਾਲ ‘ਤੇ ਰਹਿਣਗੇ। ਬੈਂਕਾਂ ਦੀ ਹੜਤਾਲ ਕਾਰਨ ਪੰਜਾਬ, ਚੰਡੀਗੜ੍ਹ, ਹਰਿਆਣਾ ਸਮੇਤ ਪੂਰੇ ਭਾਰਤ ਵਿਚ ਵਪਾਰੀ ਵਰਗ ਅਤੇ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਵਲੋਂ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਨਖ਼ਾਹ ਵਿਚ ਵਾਧੇ ਕਰਵਾਉਣ ਨੂੰ ਲੈ ਕੇ ਜੋ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ ਉਸ ਦੇ ਮੱਦੇਨਜ਼ਰ ਹੜਤਾਲ ਦਾ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਜਲਦ ਤਨਖ਼ਾਹ ਵਿਚ ਵਾਧੇ, ਪੰਜ ਦਿਨਾਂ ਦੀ ਬੈਂਕਿੰਗ ਪ੍ਰਣਾਲੀ, ਮੂਲ ਤਨਖ਼ਾਹ ਨਾਲ ਵਿਸ਼ੇਸ਼ ਭੱਤੇ ਦਾ ਮਿਲਣਾ, ਨਵੀਂ ਪੈਨਸ਼ਨ ਸਕੀਮ ਦਾ ਖ਼ਾਤਮਾ, ਪੈਨਸ਼ਨ ਦਾ ਨਵੀਨੀਕਰਨ, ਪਰਿਵਾਰਕ ਪੈਨਸ਼ਨ ਵਿਚ ਸੁਧਾਰ ਆਦਿ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਧਿਆਨ ਰਹੇ ਕਿ ਦੋ ਦਿਨ ਲਈ ਬੈਂਕਾਂ ਦੀ ਹੜਤਾਲ ਹੈ ਅਤੇ ਤੀਜੇ ਦਿਨ ਐਤਵਾਰ ਦੀ ਛੁੱਟੀ ਹੈ, ਜਿਸ ਦੇ ਚੱਲਦਿਆਂ ਲੋਕਾਂ ਦੀਆਂ ਮੁਸ਼ਕਲ ਹੋਰ ਵਧ ਜਾਣਗੀਆਂ।

RELATED ARTICLES
POPULAR POSTS