2.9 C
Toronto
Thursday, November 6, 2025
spot_img
Homeਪੰਜਾਬਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੀ ਮੰਗਣੀ ਹੋਈ

ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੀ ਮੰਗਣੀ ਹੋਈ

ਬਠਿੰਡਾ : ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਸੋਮਵਾਰ ਨੂੰ ਇੱਥੇ ‘ਆਪ’ ਆਗੂ ਸੁਖਰਾਜ ਸਿੰਘ ਬੱਲ ਨਾਲ ਮੰਗਣੀ ਹੋ ਗਈ। ਇਹ ਦੋਵੇਂ ਆਗੂ ਫ਼ਰਵਰੀ ਮਹੀਨੇ ਵਿਆਹ ਬੰਧਨ ਵਿਚ ਬੱਝ ਜਾਣਗੇ। ਇਸ ਤੋਂ ਪਹਿਲਾਂ ‘ਆਪ’ ਦੇ ਵਿਧਾਇਕ ਪਿਰਮਲ ਸਿੰਘ ਵਿਆਹ ਬੰਧਨ ਵਿਚ ਬੱਝੇ ਅਤੇ ਉਸ ਪਿੱਛੋਂ ਵਿਧਾਇਕਾ ਰੁਪਿੰਦਰ ਰੂਬੀ ਦਾ 11 ਅਕਤੂਬਰ ਨੂੰ ਵਿਆਹ ਹੋਇਆ। ਹੁਣ ਪ੍ਰੋ. ਬਲਜਿੰਦਰ ਕੌਰ ਨੇ ਵੀ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਹੁਣ ਅਗਲੀ ਵਾਰੀ ‘ਆਪ’ ਦੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਦੀ ਹੈ। ਉਹ ਵੀ ਜੀਵਨ ਸਾਥਣ ਦੀ ਤਲਾਸ਼ ਵਿਚ ਹਨ। ਦੱਸਣਯੋਗ ਹੈ ਕਿ ਸੁਖਰਾਜ ਬੱਲ ਆਪ ਦੇ ਮਾਝਾ ਜ਼ੋਨ ਦੇ ਯੂਥ ਇੰਚਾਰਜ ਹਨ। ਪ੍ਰੋ. ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਬੱਲ ਦੀ ਮੰਗਣੀ ਮੌਕੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਤੇ ਆਪ ਆਗੂ ਮੌਜੂਦ ਸਨ। ਇਸ ਸਬੰਧੀ ਸਾਦਾ ਸਮਾਗਮ ਹੋਇਆ। ਇਸ ਤੋਂ ਪਹਿਲਾਂ ਜੋੜੀ ਨੇ ਗੁਰੂ ਘਰ ਮੱਥਾ ਟੇਕਿਆ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਹ ਇਸ ਗੱਲੋਂ ਖ਼ੁਸ਼ ਹਨ ਕਿ ਉਸ ਦਾ ਜੀਵਨ ਸਾਥੀ ਸਿਆਸੀ ਪਰਿਵਾਰ ਵਿਚੋਂ ਹੈ। ਇਸੇ ਤਰ੍ਹਾਂ ਸੁਖਰਾਜ ਸਿੰਘ ਬੱਲ ਨੇ ਵੀ ਖ਼ੁਸ਼ੀ ਜ਼ਾਹਿਰ ਕੀਤੀ।

RELATED ARTICLES
POPULAR POSTS