Breaking News
Home / ਪੰਜਾਬ / ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਰਾਹੁਲ ਗਾਂਧੀ ’ਤੇ ਪਲਟਵਾਰ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਰਾਹੁਲ ਗਾਂਧੀ ’ਤੇ ਪਲਟਵਾਰ

ਕਿਹਾ : ਆਰ.ਐਸ.ਐਸ. ਬਾਰੇ ਰਾਹੁਲ ਨੂੰ ਗਿਆਨ ਵੰਡਣ ਦਾ ਅਧਿਕਾਰ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਬਿਨਾ ਨਾਮ ਲਏ ਆਰ. ਐਸ. ਐਸ. ਸਬੰਧੀ ਦਿੱਤੇ ਬਿਆਨ ’ਤੇ ਪਲਟਵਾਰ ਕੀਤਾ ਹੈ। ਗ੍ਰਹਿ ਮੰਤਰੀ ਵਿੱਜ ਨੇ ਕਿਹਾ ਕਿ ਆਰ.ਐਸ.ਐਸ. ਨੂੰ ਸਮਝਣ ਲਈ ਰਾਹੁਲ ਖੁਦ ਕੁਝ ਦਿਨ ਸ਼ਾਖਾ ਵਿਚ ਜਾਣ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਆਰ.ਐਸ.ਐਸ. ਕੀ ਹੈ। ਵਿੱਜ ਨੇ ਕਿਹਾ ਕਿ ਆਰ.ਐਸ.ਐਸ. ਨੂੰ ਜਾਣੇ ਬਿਨਾ ਉਸ ’ਤੇ ਟਿੱਪਣੀ ਕਰਨੀ ਗਲਤ ਹੈ। ਰਾਹੁਲ ਗਾਂਧੀ ਨੂੰ ਆਰ.ਐਸ.ਐਸ. ਦੀ ਸ਼ਾਖਾ ਅਟੈਂਡ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਹੀ ਆਰ.ਐਸ.ਐਸ. ਬਾਰੇ ਕੁਝ ਕਹਿਣਾ ਚਾਹੀਦੈ। ਵਿੱਜ ਨੇ ਕਿਹਾ ਕਿ ਜਿਸ ਬਾਰੇ ਰਾਹੁਲ ਨੂੰ ਕੁਝ ਪਤਾ ਹੀ ਨਹੀਂ, ਉਸਦੇ ਬਾਰੇ ਵਿਚ ਉਸ ਨੂੰ ਗਿਆਨ ਵੰਡਣ ਦਾ ਕੀ ਅਧਿਕਾਰ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਆਰ.ਐਸ.ਐਸ. ਦੇ ਕਾਰਣ ਹੀ ਅੱਜ ਦੇਸ਼ ਖੜ੍ਹਾ ਹੈ ਅਤੇ ਆਰ.ਐਸ.ਐਸ. ਦੀ ਵਜ੍ਹਾ ਕਰਕੇ ਹੀ ਇਹ ਭਾਰਤ ਦੇਸ਼ ਅੱਜ ਭਾਰਤ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ, ਆਰ.ਐਸ.ਐਸ. ਦਾ ਨਾਮ ਲਏ ਬਿਨਾ ਕਿਹਾ ਸੀ ਕਿ 21ਵੀਂ ਸਦੀ ਦੇ ਕੌਰਵ ਹਾਫ ਪੈਂਟ ਪਹਿਨਦੇ ਹਨ ਅਤੇ ਸ਼ਾਖਾ ਲਗਾਉਂਦੇ ਹਨ। ਇਸਦੇ ਚੱਲਦਿਆਂ ਹੁਣ ਅਨਿਲ ਵਿੱਜ ਨੇ ਰਾਹੁਲ ਦੀ ਯਾਤਰਾ ਨੂੰ ਨਵਾਂ ਨਾਮ ਦਿੰਦਿਆਂ ਕਿਹਾ ਕਿ ਇਹ ਯਾਤਰਾ ਨਹੀਂ ਇਹ ਤਾਂ ‘ਫਾਈਵ ਸਟਾਰ ਹੋਟਲ ਔਨ ਵੀਲ੍ਹ’ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਯਾਤਰਾ ਹੁਣ ਹਰਿਆਣਾ ਤੋਂ ਬਾਅਦ ਪੰਜਾਬ ਵਿਚ ਸ਼ੁਰੂ ਹੋ ਚੁੱਕੀ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …