Breaking News
Home / ਪੰਜਾਬ / ਪੰਜਾਬੀ ਗਾਇਕ ਕੇ.ਐੱਸ ਮੱਖਣ ਨੇ ਤਿਆਗੇ ਪੰਜ ਕਕਾਰ

ਪੰਜਾਬੀ ਗਾਇਕ ਕੇ.ਐੱਸ ਮੱਖਣ ਨੇ ਤਿਆਗੇ ਪੰਜ ਕਕਾਰ

ਗੁਰਦਾਸ ਮਾਨ ਦੇ ਹੱਕ ਵਿਚ ਵੀਡੀਓ ਪਾ ਕੇ ਚਰਚਾ ‘ਚ ਆ ਗਿਆ ਸੀ ਮੱਖਣ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਕੇ. ਐੱਸ. ਮੱਖਣ ਨੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣੇ ਪੰਜ ਕਕਾਰ ਤਿਆਗ ਦਿੱਤੇ। ਮੱਖਣ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਉਸਦੇ ਸਿੱਖੀ ਸਰੂਪ ਉੱਤੇ ਕੁੱਝ ਵਿਅਕਤੀ ਸਵਾਲ ਚੁੱਕੇ ਰਹੇ ਸਨ। ਜਿਸ ਤੋਂ ਪ੍ਰੇਸ਼ਾਨ ਹੋ ਉਸਨੇ ਬੜੇ ਸੋਚ ਸਮਝ ਕੇ ਅਜਿਹਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਜੇ ਮੈਂ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਂ ਨੁਕਸਾਨ ਕਰਨ ਦੇ ਵੀ ਹੱਕ ‘ਚ ਨਹੀਂ ਹਾਂ। ਕੇ.ਐੱਸ ਮੱਖਣ ਨੇ ਸਿੱਖ ਭਾਈਚਾਰੇ ਤੋਂ ਮਾਫੀ ਮੰਗਦੇ ਹੋਏ ਆਪਣੇ ਪੰਜ ਕਕਾਰ ਤਿਆਗਣ ਦਾ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਕੇ.ਐੱਸ ਮੱਖਣ ਪਿਛਲੇ ਦਿਨੀਂ ‘ਇਕ ਰਾਸ਼ਟਰ ਇਕ ਭਾਸ਼ਾ’ ਬਾਰੇ ਗੁਰਦਾਸ ਮਾਨ ਦੇ ਹੱਕ ‘ਚ ਵੀਡੀੳ ਪਾ ਕੇ ਚਰਚਾ ‘ਚ ਆ ਗਿਆ ਸੀ। ਜਿਸ ਨੂੰ ਕਈ ਲੋਕਾਂ ਵੱਲੋਂ ਫੇਸਬੁੱਕ ‘ਤੇ ਭੇਖੀ ਕਹਿ ਕੇ, ਉਸਦੇ ਰੱਖੇ ਕੇਸਾਂ ‘ਤੇ ਸਵਾਲ ਵਗੈਰਾ ਖੜ੍ਹੇ ਕੀਤੇ ਗਏ। ਮੱਖਣ ਨੇ ਕਿਹਾ ਕਿ ਜਦੋਂ ਇੱਕ ਸਿੱਖ ਨੂੰ ਸਿੱਖ ਭੰਡ ਰਿਹਾ ਤਾਂ ਉਨ੍ਹਾਂ ਨੂੰ ਦੁੱਖ ਲੱਗਾ। ਮੱਖਣ ਨੇ ਕਕਾਰ ਲਾਹੁਣ ਦਾ ਅਸਲੀ ਕਾਰਨ ਦੱਸਿਆ ਕਿ ਉਹ ਕਕਾਰ ਪਹਿਨ ਕੇ ਆਪਣੇ ਆਪ ਨੂੰ ਭੇਖੀ ਨਹੀਂ ਅਖਵਾ ਸਕਦੇ।

Check Also

ਪੰਜਾਬ ’ਚ 1 ਜਨਵਰੀ ਤੋਂ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਬੰਦ

ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 1 ਜਨਵਰੀ ਤੋਂ ਵੈਰੀਫਿਕੇਸ਼ਨ …