1.4 C
Toronto
Monday, March 30, 2026
spot_img
Homeਪੰਜਾਬਪੁਲਿਸ ਭਰਤੀ: ਨਿਯੁਕਤੀ ਪੱਤਰ ਲਈ ਟਾਵਰ 'ਤੇ ਚੜ੍ਹੀਆਂ ਦੋ ਕੁੜੀਆਂ

ਪੁਲਿਸ ਭਰਤੀ: ਨਿਯੁਕਤੀ ਪੱਤਰ ਲਈ ਟਾਵਰ ‘ਤੇ ਚੜ੍ਹੀਆਂ ਦੋ ਕੁੜੀਆਂ

ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ
ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ‘ਚ ਰਿਹਾਇਸ਼ ਵਾਲੀ ਕਲੋਨੀ ਨੇੜੇ ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ‘ਚ ਸ਼ਾਮਲ ਦੋ ਕੁੜੀਆਂ ਮੋਬਾਈਲ ਟਾਵਰ ‘ਤੇ ਚੜ੍ਹ ਗਈਆਂ, ਜਦਕਿ ਬਾਕੀ ਉਮੀਦਵਾਰਾਂ ਨੇ ਟਾਵਰ ਹੇਠਾਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ‘ਤੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਥੋਂ ਕੁਝ ਕੁ ਦੂਰੀ ‘ਤੇ ਸਥਿਤ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ‘ਤੇ ਪਿਛਲੇ 21 ਦਿਨਾਂ ਤੋਂ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਵੀ ਚੜ੍ਹਿਆ ਹੋਇਆ ਹੈ। ਪੰਜਾਬ ਪੁਲਿਸ ਭਰਤੀ ਸਾਲ 2016 ਦੀ ਵੇਟਿੰਗ ਲਿਸਟ ਉਮੀਦਵਾਰ ਦੋ ਲੜਕੀਆਂ ਸਰਬਜੀਤ ਕੌਰ ਅਬੋਹਰ ਅਤੇ ਹਰਦੀਪ ਕੌਰ ਫਾਜ਼ਿਲਕਾ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਡਰੀਮ ਲੈਂਡ ਕਲੋਨੀ ਤੋਂ ਥੋੜ੍ਹੀ ਦੂਰ ਸਿਧਾਣਾ ਸਾਹਿਬ ਲਿੰਕ ਸੜਕ ਦੇ ਨੇੜੇ ਲੱਗੇ ਮੋਬਾਈਲ ਟਾਵਰ ‘ਤੇ ਚੜ੍ਹ ਗਈਆਂ ਜਦਕਿ ਹੇਠਾਂ ਵੇਟਿੰਗ ਲਿਸਟ ਭਰਤੀ ਉਮੀਦਵਾਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲਿਸ 2016 ਦੇ ਭਰਤੀ ਉਮੀਦਵਾਰ ਹਨ ਪਰ ਮੈਰਿਟ ਲਿਸਟ ਵਿਚ ਨਾਮ ਆਉਣ ਦੇ ਬਾਵਜੂਦ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਵੇਟਿੰਗ ਲਿਸਟ ਵਿੱਚ ਰੱਖ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਸੰਬਰ-2022 ਵਿਚ 300 ਉਮੀਦਵਾਰਾਂ ਨੂੰ ਨੌਕਰੀ ‘ਤੇ ਜੁਆਇਨ ਕਰਵਾ ਲਿਆ ਗਿਆ ਹੈ, ਬਾਕੀ 700 ਉਮੀਦਵਾਰਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਲੰਧਰ ਹਲਕੇ ਦੀ ਜ਼ਿਮਨੀ ਲੋਕ ਸਭਾ ਵੇਲੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ‘ਤੇ ਜੁਆਇਨ ਕਰਵਾਇਆ ਜਾਵੇ। ਇਸ ਦੌਰਾਨ ਐੱਸਪੀ (ਡੀ) ਸੰਗਰੂਰ ਅਤੇ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਮੌਕੇ ‘ਤੇ ਪੁੱਜੇ। ਉਨ੍ਹਾਂ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇ।

 

RELATED ARTICLES
POPULAR POSTS