10.9 C
Toronto
Tuesday, October 6, 2026
spot_img
Homeਪੰਜਾਬਚੰਨੀ ਨੇ ਨਵ-ਵਿਆਹੇ ਜੋੜੇ ਨੂੰ ਸ਼ਗਨ ਪਾਇਆ

ਚੰਨੀ ਨੇ ਨਵ-ਵਿਆਹੇ ਜੋੜੇ ਨੂੰ ਸ਼ਗਨ ਪਾਇਆ

ਬਠਿੰਡਾ : ਕਿਸਾਨੀ ਸੰਘਰਸ਼ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦੇਣ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੜਕ ‘ਤੇ ਰੁਕ ਕੇ ਲੋੜਵੰਦ ਪਰਿਵਾਰ ਦੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਤੇ ਸ਼ਗਨ ਵੀ ਪਾਇਆ। ਪਿੰਡ ਮੰਡੀ ਕਲਾਂ ਦੇ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਨ ਵਾਲੇ ਨਵ-ਵਿਆਹੇ ਨੌਜਵਾਨ ਲਵਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਡੇਰਿਆਂ ਦੀ ਜਗ੍ਹਾ ਤੋਂ ਮਿੱਟੀ ਕੱਢ ਕੇ ਆ ਰਹੇ ਸਨ ਤਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਰਾਂ ਦੇ ਕਾਫ਼ਲੇ ਸਮੇਤ ਸੜਕ ‘ਤੇ ਜਾ ਰਹੇ ਸਨ ਤਾਂ ਮੁੱਖ ਮੰਤਰੀ ਨੇ ਗੱਡੀ ਰੁਕਵਾ ਕਿ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਹੀ ਨਾ ਰਿਹਾ। ਉਨ੍ਹਾਂ ਨੂੰ ਯਕੀਨ ਵੀ ਨਹੀਂ ਆ ਰਿਹੀ ਸੀ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਰੁਕੇ ਹਨ।

 

RELATED ARTICLES
POPULAR POSTS