0.9 C
Toronto
Tuesday, January 6, 2026
spot_img
Homeਪੰਜਾਬਜੱਲ੍ਹਿਆਂਵਾਲਾ ਬਾਗ ਆਮ ਲੋਕਾਂ ਲਈ 28 ਅਗਸਤ ਤੋਂ ਖੁੱਲ੍ਹੇਗਾ

ਜੱਲ੍ਹਿਆਂਵਾਲਾ ਬਾਗ ਆਮ ਲੋਕਾਂ ਲਈ 28 ਅਗਸਤ ਤੋਂ ਖੁੱਲ੍ਹੇਗਾ

ਪ੍ਰਧਾਨ ਮੰਤਰੀ ਮੋਦੀ ਕਰਨਗੇ ਆਨਲਾਈਨ ਉਦਘਾਟਨ
ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਅਗਸਤ ਨੂੰ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਆਨਲਾਈਨ ਉਦਘਾਟਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਨੂੰ ਆਮ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਧਿਆਨ ਰਹੇ ਕਿ ਕਰੋਨਾ ਕਾਰਨ ਇਸਨੂੰ ਕਈ ਵਾਰ ਖੋਲ੍ਹਣ ਦੀਆਂ ਤਰੀਕਾਂ ਮਿਥੀਆਂ ਗਈਆਂ ਸਨ। ਇਸ ਮਾਮਲੇ ਨੂੰ ਲੈ ਕੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਰਘੁਵੇਂਦਰ ਸਿੰਘ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਸਬੰਧ ਵਿਚ ਗੱਲ ਕਰਦਿਆਂ ਮਲਿਕ ਨੇ ਦੱਸਿਆ ਕਿ ਕਰੋਨਾ ਦੇ ਚਲਦਿਆਂ ਫ਼ਿਲਹਾਲ ਇਸ ਦੀ ਆਰੰਭਤਾ ਦੇ ਸਮਾਗਮ ਵਿੱਚ ਕੋਈ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਤੌਰ ‘ਤੇ ਦਿੱਲੀ ਤੋਂ ਹੀ ਇਸ ਨੂੰ ਲੋਕ ਅਰਪਣ ਕੀਤਾ ਜਾਵੇਗਾ।

 

RELATED ARTICLES
POPULAR POSTS