Breaking News
Home / ਪੰਜਾਬ / ਪੰਜਾਬ ਵਿਚ ਐਨ.ਆਰ.ਆਈਜ਼ ਦੀਆਂ ਸਿਰਫ 314 ਵੋਟਾਂ ਦਰਜ

ਪੰਜਾਬ ਵਿਚ ਐਨ.ਆਰ.ਆਈਜ਼ ਦੀਆਂ ਸਿਰਫ 314 ਵੋਟਾਂ ਦਰਜ

ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਹੈਰਾਨੀ ਜ਼ਾਹਰ ਕੀਤੀ ਹੈ ਕੇ ਪੰਜਾਬ ਵਿੱਚ ਬਹੁਤ ਹੀ ਨਾਮਾਤਰ ਐਨ.ਆਰ.ਆਈਜ਼ ਦੀਆਂ ਵੋਟਾਂ ਦਰਜ ਹਨ। ਜਦ ਕਿ ਲੱਖਾਂ ਹੀ ਪੰਜਾਬੀ ਪਰਦੇਸਾਂ ਵਿੱਚ ਵਸਦੇ ਹਨ। ਪਿਛਲੇ ਦਿਨੀਂ ਪੰਜਾਬ ਦੇ ਦੌਰੇ ‘ਤੇ ਆਏ ਅਰੋੜਾ ਨੇ ਅੰਮ੍ਰਿਤਸਰ ਵਿੱਚ ਇਸ ਗੱਲ ‘ਤੇ ਫਿਕਰਮੰਦੀ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਐਸ.ਕੇ ਰਾਜੂ ਨੂੰ ਹਦਾਇਤ ਕੀਤੀ ਕਿ ਅਜਿਹੇ ਕਾਰਨਾਂ ਦੀ ਡੂੰਘਾਈ ਨਾਲ ਘੋਖ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਨ.ਆਰ.ਆਈ ਵੋਟਾਂ ਦੀ ਰਜਿਸਟਰੇਸ਼ਨ ਹਜ਼ਾਰਾਂ ਵਿੱਚ ਹੋਣੀ ਚਾਹੀਦੀ ਸੀ, ਪਰ ਇਹ ਗਿਣਤੀ ਮਹਿਜ਼ 314 ਕਿਉਂ ਹੈ। ਚੋਣ ਕਮਿਸ਼ਨਰ ਵੱਲੋਂ ਇਸ ਮਾਮਲੇ ‘ਤੇ ਜਾਹਰ ਕੀਤੀ ਗਈ ਹੈਰਾਨੀ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਐਨ. ਆਰ.ਆਈਜ਼ ਦੀ ਵੋਟ ਰਜਿਸਟਰੇਸ਼ਨ ਕਰਨ ਵਾਲਾ ਦਫ਼ਤਰੀ ਅਮਲ ਨੁਕਸ ਭਰਪੂਰ ਹੈ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …