ਸਿੱਧੂ ਨੇ ਕਿਹਾ, ਸੁਖਬੀਰ ਬਾਦਲ ਵਲੋਂ ਚਲਾਈ ਪਾਣੀ ਵਾਲੀ ਬੱਸ ਦੀ ਹੁਣ ਹੋਵੇਗੀ ਬੋਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਨਿਰਦਈ ਤਰੀਕੇ ਨਾਲ ਪੰਜਾਬ ਦਾ ਖ਼ਜ਼ਾਨਾ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਜ਼ਿੱਦ ਪੂਰੀ ਕਰਨ ਲਈ 8 ਕਰੋੜ, 62 ਲੱਖ ਰੁਪਏ ਖ਼ਰਚ ਕੇ ਪਾਣੀ ਵਾਲੀ ਬੱਸ ਚਲਾਈ ਪਰ ਇਸ ਬੱਸ ਨੇ 70 ਹਜ਼ਾਰ ਰੁਪਏ ਕਮਾਏ। ਸਿੱਧੂ ਨੇ ਕਿਹਾ ਕਿ ਇਹ ਬੱਸ ਕੁੱਲ 10 ਦਿਨ ਚੱਲੀ ਅਤੇ ਹੁਣ ਇਸ ਬੱਸ ਦੀ ਬੋਲੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣਾ ਬਿਜ਼ਨੈੱਸ ਲੋਕਾਂ ਦੇ ਪੈਸੇ ਨਾਲ ਚਲਾਉਂਦਾ ਹੈ। ਉਸ ਨੇ ਨਿਰਦਈ ਤਰੀਕੇ ਨਾਲ ਪੰਜਾਬ ਦਾ ਖ਼ਜ਼ਾਨਾ ਲੁੱਟਿਆ।
Check Also
ਲੁਧਿਆਣਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਦੋ ਮੈਂਬਰੀ ਕਮੇਟੀ ਬਣਾਈ
ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਸੰਭਾਲਣਗੇ ਕਮਾਨ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ …