ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਕਰੋਨਾ ਵਾਇਰਸ ਜਿਹੀ ਮਹਾਂਮਾਰੀ ਦੇ ਚਲਦਿਆਂ ਆਪਣੇ ਮੂੰਹ ‘ਤੇ ਮਾਸਕ ਬੰਨ੍ਹ ਹੀ ਲਿਆ ਹੈ। ਇਸ ਤੋਂ ਪਹਿਲਾਂ ਸਿੱਧੂ ਆਪਣੀ ਜ਼ਿੱਦ ‘ਤੇ ਕਾਇਮ ਸਨ। ਹਾਲਾਂਕਿ ਮੀਡੀਆ ‘ਚ ਵੀ ਕਈ ਵਾਰ ਉਨ੍ਹਾਂ ਵੱਲੋਂ ਮਾਸਕ ਨਾ ਬੰਨ੍ਹਣ ਦੀ ਚਰਚਾ ਛਿੜੀ ਸੀ ਪ੍ਰੰਤੂ ਸਿੱਧੂ ਨੇ ਮਾਸਕ ਨਹੀਂ ਬੰਨ੍ਹਿਆ ਸੀ। ਲੰਘੇ ਦਿਨੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਕ ਵਕੀਲ ਵੱਲੋਂ ਮੁੱਖ ਮੰਤਰੀ ਨੂੰ ਇਸ ਬਾਬਤ ਚਿੱਠੀ ਲਿਖੀ। ਜਿਸ ‘ਚ ਕਿਹਾ ਗਿਆ ਸੀ ਕਿ ਸਿੱਧੂ ਬਗੈਰ ਮਾਸਕ ਤੋਂ ਸਕਿਉਰਿਟੀ ਫੋਰਸ ਨਾਲ ਸ਼ਹਿਰ ਦੇ ਵੱਖ ਵੱਖ ਹਿੱਸਿਆਂ ‘ਚ ਘੁੰਮਦੇ ਹਨ, ਜਦਕਿ ਮੁੱਖ ਮੰਤਰੀ ਵੱਲੋਂ ਸੂਬੇ ਅੰਦਰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਡੀ.ਸੀ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਸੀ। ਸਿੱਧੂ ਇਹ ਤਰਕ ਦਿੰਦੇ ਰਹੇ ਕਿ ਡਬਲਯੂ ਐਚ ਓ ਦਾ ਕਹਿਣਾ ਹੈ ਕਿ ਤੰਦਰੁਸਤ ਬੰਦੇ ਨੂੰ ਮਾਸਕ ਪਾਉਣ ਦੀ ਲੋੜ ਨਹੀਂ। ਪੰਜਾਬ ਸਰਕਾਰ ਵਲੋਂ ਪਬਲਿਕ ਪਲੇਸ ‘ਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤੇ ਜਾਣ ਦੇ ਹੁਕਮ ਤੋਂ ਬਾਅਦ ਵੀ ਉਹ ਹੁਕਮ ਅਦੂਲੀ ਕਰਦੇ ਰਹੇ। ਪਰ ਹੁਣ ਆਖਰ ਉਹ ਮਾਸਕ ਪਾਏ ਹੋਏ ਨਜ਼ਰ ਆਏ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …