ਸਰਕਾਰਾਂ ਨੇ ਜਨਤਾ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ : ਦਲਜੀਤ ਚੀਮਾ
ਚੰਡੀਗੜ੍ਹ : ਪੰਜਾਬ ਵਿਚ ਅੱਜ ਅੱਧੀ ਰਾਤ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ ਅਤੇ ਰਾਤ 12 ਵਜੇ ਤੋਂ ਬਾਅਦ ਯਾਨੀ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਧਾਈਆਂ ਹੋਈਆਂ ਦਰਾਂ ਨੂੰ ਲਾਗੂ ਕਰ ਦੇਵੇਗੀ। ਟੋਲ ਟੈਕਸ ਵਿਚ ਕਰੀਬ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਕਾਰ ਲਈ ਟੋਲ 5 ਤੋਂ 10 ਰੁਪਏ ਮਹਿੰਗਾ ਹੋ ਜਾਵੇਗਾ।
ਇਸੇ ਤਰ੍ਹਾਂ ਕਮਰਸ਼ੀਅਲ ਯਾਨੀ ਮਾਲ ਢੋਣ ਵਾਲੀਆਂ ਗੱਡੀਆਂ ਲਈ ਟੋਲ 865 ਰੁਪਏ ਤੱਕ ਵਧ ਗਿਆ ਹੈ। ਟੋਲ ਟੈਕਸ ਦੀਆਂ ਵਧੀਆਂ ਦਰਾਂ ਦੇ ਸਬੰਧ ਵਿਚ ਟੋਲ ਪਲਾਜ਼ਿਆਂ ‘ਤੇ ਨਵੇਂ ਬੋਰਡ ਵੀ ਲਗਾ ਦਿੱਤੇ ਗਏ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ‘ਚ ਨੈਸ਼ਨਲ ਹਾਈਵੇ ਦੇ 11 ਟੋਲ ਟੈਕਸ ਹਨ, ਜਿਨ੍ਹਾਂ ‘ਤੇ ਇਕ ਅਪ੍ਰੈਲ ਤੋਂ ਟੋਲ ਟੈਕਸ ਮਹਿੰਗਾ ਹੋ ਜਾਏਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਟੋਲ ਟੈਕਸ ਘਟਾ ਕੇ ਜਨਤਾ ਨੂੰ ਕੁਝ ਰਾਹਤ ਦਿੰਦੀਆਂ। ਪਰ ਇਸ ਦੇ ਉਲਟ ਟੋਲ ਟੈਕਸ ‘ਚ ਹੋਰ ਵਾਧਾ ਕਰਕੇ ਜਨਤਾ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਦਿੱਤਾ ਗਿਆ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …