ਰੇਲਵੇ ਸਟੇਸ਼ਨਾਂ ਅਤੇ ਪੈਟਰੋਲ ਪੰਪਾਂ ‘ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨੇ ਜਾਰੀ
ਮਾਨਸਾ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮਾਨਸਾ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੀ ਰੇਲਵੇ ਪਟੜੀ ਤੋਂ ਧਰਨਾ ਚੁੱਕ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜਥੇਬੰਦੀ ਵਲੋਂ ਲੰਘੀ 23 ਅਕਤੂਬਰ ਤੋਂ ਇਸ ਥਰਮਲ ਦੀਆਂ ਲਾਈਨਾਂ ਉੱਪਰ ਧਰਨਾ ਲਗਾਇਆ ਹੋਇਆ ਸੀ। ਧਿਆਨ ਰਹੇ ਕਿ 1980 ਮੈਗਾਵਾਟ ਤੇ ਵੇਦਾਂਤਾ ਕੰਪਨੀ ਦੀ ਨਿੱਜੀ ਭਾਈਵਾਲੀ ਵਾਲਾ ਇਹ ਤਾਪ ਘਰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ ਹੈ। ਦੱਸਣਾ ਬਣਦਾ ਹੈ ਕਿ ਕੋਲੇ ਦੀ ਕਮੀ ਕਾਰਨ 28 ਅਕਤੂਬਰ ਤੋਂ ਇਸ ਪਲਾਂਟ ਵਿਚ ਬਿਜਲੀ ਉਤਪਾਦਨ ਠੱਪ ਪਿਆ ਹੈ। ਇਸੇ ਦੌਰਾਨ ਕਿਸਾਨਾਂ ਨੇ ਹੁਣ ਧਰਨਿਆਂ ਦੀ ਥਾਂ ਤਬਦੀਲ ਕੀਤੀ ਹੈ ਅਤੇ ਰੇਲਵੇ ਸਟੇਸ਼ਨਾਂ, ਟੌਲ ਪਲਾਜ਼ਿਆਂ ਅਤੇ ਪੈਟਰੋਲ ਪੰਪਾਂ ‘ਤੇ ਕਿਸਾਨੀ ਧਰਨੇ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਸੰਗਰੂਰ ਦੇ ਰੇਲਵੇ ਸਟੇਸ਼ਨ, ਜੰਡਿਆਲਾ ਗੁਰੂ ਨੇੜੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਸਣੇ ਕਈ ਥਾਵਾਂ ‘ਤੇ ਕਿਸਾਨੀ ਧਰਨੇ ਲਗਾਤਾਰ ਚੱਲ ਰਹੇ ਹਨ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …