Breaking News
Home / ਪੰਜਾਬ / ਸੁਖਬੀਰ ਦੀਆਂ ਜਲ ਪਰੀ ਬੱਸਾਂ ਤਿਆਰ-ਬਰ-ਤਿਆਰ!

ਸੁਖਬੀਰ ਦੀਆਂ ਜਲ ਪਰੀ ਬੱਸਾਂ ਤਿਆਰ-ਬਰ-ਤਿਆਰ!

2016_6image_23_51_23183400026ldhh208-llਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆ ਨਹਿਰਾਂ ‘ਚ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਜਦੋਂ ਬਿਆਨ ਦਿੱਤਾ ਸੀ ਤਾਂ ਉਸ ਵੇਲੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਆਮ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਬਿਆਨ ‘ਤੇ ਖੂਬ ਮਜ਼ਾਕ ਉਡਾਇਆ ਸੀ ਪਰ ਹੁਣ ਅਤਿ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਜੁਲਾਈ ਦੇ ਦੂਜੇ ਹਫਤੇ ਦੋ ਬੱਸਾਂ ਪਾਣੀ ‘ਚ ਚੱਲਣ ਵਾਲੀਆਂ ਪੰਜਾਬ ‘ਚ ਪੁੱਜ ਰਹੀਆਂ ਹਨ ਅਤੇ ਇਸ ਕਾਰਜ ਲਈ ਸਰਕਾਰ ਨੇ ਹਰੀਕੇ ਪੱਤਣ, ਮੱਖੂ ਨੇੜੇ ਇਨ੍ਹਾਂ ਬੱਸਾਂ ਨੂੰ ਪਾਣੀ ‘ਚ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ઠਜੇਕਰ ਇਹ ਬੱਸਾਂ ਪਾਣੀ ‘ਚ ਚੱਲ ਪਈਆਂ ਤਾਂ ਸੁਖਬੀਰ ਸਿੰਘ ਬਾਦਲ ਦੇ ਉਸ ਵੇਲੇ ਦਿੱਤੇ ਬਿਆਨ ਨੂੰ ਵੱਡੀ ਤਾਕਤ ਮਿਲੇਗੀ ਅਤੇ ਕੁਝ ਲੋਕਾਂ ਵੱਲੋਂ ਪਾਣੀ ਵਾਲੀਆਂ ਬੱਸਾਂ ਚਲਾਉਣ ਨੂੰ ਡਰਾਮਾ ਦੱਸਣ ਵਾਲਿਆਂ ਨੂੰ ਨਮੋਸ਼ੀ ਸਹਿਣ ਕਰਨੀ ਪਵੇਗੀ। ਇਨ੍ਹਾਂ ਬੱਸਾਂ ਨੂੰ ਪੰਜਾਬ ਦੇ ਸੱਭਿਆਚਾਰਕ ਮੰਤਰੀ ਸੋਹਨ ਸਿੰਘ ਠੰਡਲ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਬੱਸਾਂ ਪੰਜਾਬ ਸਰਕਾਰ ਕੰਪਨੀ ਦੇ ਹਵਾਲੇ ਕਰ ਦੇਵੇਗੀ ਅਤੇ ਜੁਲਾਈ ਦੇ ਪਹਿਲੇ ਹਫਤੇ ਪਲੇਟਫਾਰਮ ਤਿਆਰ ਹੋ ਜਾਵੇਗਾ।ઠਜੁਲਾਈ ਦੇ ਅੰਤ ਤਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਣੀ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲਿਆਂ ਮਹੀਨਿਆਂ ਤੋਂ ਇਨ੍ਹਾਂ ਬੱਸਾਂ ਰਾਹੀਂ ਨਿੱਜੀ ਤੌਰ ‘ਤੇ ਦਖਲ ਦੇ ਕੇ ਇਨ੍ਹਾਂ ਨੂੰ ਪੰਜਾਬ ਦੀਆਂ ਨਹਿਰਾਂ ‘ਚ ਚਲਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Check Also

ਹੁਸ਼ਿਆਰਪੁਰ ਨੇੜੇ ਭਿਆਨਕ ਸੜਕ ਹਾਦਸਾ

ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜੇ ਅੱਜ …