23.8 C
Toronto
Thursday, August 20, 2026
spot_img
Homeਪੰਜਾਬਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਅਮਰੀਕਾ

ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਅਮਰੀਕਾ

ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਅਮਰੀਕਾਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ‘ਤੇ ਹੋਏ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਬਾਈਡਨ ਨੇ ਆਰੋਪ ਲਗਾਇਆ ਕਿ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਜ਼ਰੀਏ ਯੂਕਰੇਨ ਦੀ ਐਨਰਜੀ ਗਰਿਡ ਨੂੰ ਨਿਸ਼ਾਨਾ ਬਣਾਇਆ ਹੈ। ਇਸਦੇ ਜ਼ਰੀਏ ਰੂਸ ਸਰਦੀ ਦੇ ਮੌਸਮ ਵਿਚ ਯੂਕਰੇਨੀ ਲੋਕਾਂ ਦੀ ਬਿਜਲੀ ਸਪਲਾਈ ਕੱਟਣਾ ਚਾਹੁੰਦਾ ਹੈ। ਇਸਦੇ ਚੱਲਦਿਆਂ ਜੋਅ ਬਾਈਡਨ ਨੇ ਯੂਕਰੇਨ ਨੂੰ ਮੱਦਦ ਦੇਣ ਦੀ ਗੱਲ ਵੀ ਦੁਹਰਾਈ। ਬਾਈਡਨ ਦੇ ਮੁਤਾਬਕ ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ਵਿਚ ਯੂਕਰੇਨ ਨੂੰ ਸੈਂਕੜੇ ਮਿਜ਼ਾਈਲਾਂ ਦਿੱਤੀਆਂ ਹਨ।

RELATED ARTICLES
POPULAR POSTS