-8 C
Toronto
Tuesday, December 30, 2025
spot_img
Homeਪੰਜਾਬਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਸ਼ਨ ਸਮੱਗਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ...

ਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਸ਼ਨ ਸਮੱਗਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਭੇਜੀ

ਪਟਿਆਲਾ : ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਡਰੋਂ ਲਾਕ ਡਾਊਨ ਤੇ ਕਰਫ਼ਿਊ ਕਰਕੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਹਿਲੀ ਖ਼ੇਪ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਰਵਾਨਾ ਕਰ ਦਿੱਤੀ ਗਈ ਹੈ। ਇਹ ਰਾਸ਼ਨ ਪੰਜਾਬ ‘ਚ 10 ਤੋਂ 15 ਹਜ਼ਾਰ ਪਰਿਵਾਰ ਨੂੰ ਅਗਲੇ ਇਕ ਦੋ ਦਿਨਾਂ ‘ਚ ਪ੍ਰਸ਼ਾਸਨ ਜ਼ਰੀਏ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹੇ ਵਾਰ ਦਫਤਰਾਂ ਦੀ ਨਿਗਰਾਨੀ ਹੇਠ ਵੰਡਿਆ ਜਾਵੇਗਾ। ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸਪੀ ਸਿੰਘ ਓਬਰਾਏ ਨੇ ਪਟਿਆਲਾ ਵਿਖੇ ਆਪਣੇ ਦਫਤਰ ‘ਚ ਦੱਸਿਆ ਕਿ ਟਰੱਸਟ ਦੀ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਪ੍ਰਸ਼ਾਸਨ ਦੇ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲੀ ਖ਼ੇਪ ‘ਚ 72 ਲੱਖ ਦੀ ਰਾਸ਼ਨ ਸਮੱਗਰੀ ਜਿਸ ਵਿਚ 100 ਟਨ ਆਟਾ, 20 ਟਨ ਦਾਲ, 50 ਟਨ ਖੰਡ, 20 ਟਨ ਚਾਵਲ ਤੇ ਹਜ਼ਾਰਾਂ ਦੀ ਗਿਣਤੀ ‘ਚ ਸੈਨੀਟਾਈਜ਼ਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਮਜੀਠਾ, ਬਟਾਲਾ, ਜਗਰਾਉਂ ਤੇ ਖੰਨਾ ਪੁਲਿਸ ਜ਼ਿਲ੍ਹੇ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤਕ ਰਾਸ਼ਨ ਪਹੁੰਚਾਉਣ ਲਈ 72 ਲੱਖ ਰੁਪਏ ਖਰਚਣ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਤੇ ਪੁਲਿਸ ਮੁਖੀਆਂ ਮੰਗ ਤੇ ਟਰੱਸਟ ਵੱਲੋਂ ਲੋੜ ਅਨੁਸਾਰ ਵੈਂਟੀਲੇਟਰ, ਮਰੀਜ਼ ਦੇ ਸਾਹ ਲੈਣ ‘ਚ ਸਹਾਈ ਹੋਣ ਵਾਲੇ ਉਪਕਰਨ, ਸੈਨੀਟਾਈਜ਼ਰ, ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ। ਲਗਪਗ ਹਰੇਕ ਜ਼ਿਲ੍ਹੇ ਦੇ ਪੁਲਿਸ ਪ੍ਰਬੰਧਨ ਨੂੰ ਸੈਨੀਟਾਈਜ਼ਰ ਭੇਜ ਦਿੱਤੇ ਗਏ ਹਨ।

RELATED ARTICLES
POPULAR POSTS