ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਕੀਰਤਪੁਰ ਸਾਹਿਬ ਦੇ ਬੱਸ ਸਟੈਂਡ ‘ਤੇ ਇਕ ਫੌਜੀ ਆਸ਼ਕ ਨੇ ਆਪਣੀ ਪ੍ਰੇਮਿਕਾ ਅਤੇ ਉਸਦੇ ਮੰਗੇਤਰ ‘ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪ੍ਰੇਮਿਕਾ ਦੇ ਮੰਗੇਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਸ ਹਮਲੇ ਨੂੰ ਵੇਖਦਿਆਂ ਮੌਕੇ ‘ਤੇ ਇਕੱਤਰ ਹੋਈ ਭੀੜ ਨੇ ਹਮਲਾਵਰ ਫੌਜੀ ਆਸ਼ਕ ਨੂੰ ਫੜ ਲਿਆ ਤੇ ਉਸਦੀ ਜੰਮ ਕੇ ਧੁਨਾਈ ਕੀਤੀ। ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਹਮਲੇ ਵਿਚ ਜ਼ਖ਼ਮੀ ਹੋਈ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਇਲਾਜ ਲਈ ਪੀਜੀਆਈ ਭੇਜ ਦਿੱਤਾ ਗਿਆ ਹੈ।
Home / ਪੰਜਾਬ / ਗਰਲ ਫਰੈਂਡ ਦੀ ਮੰਗਣੀ ਤੋਂ ਬੁਖਲਾਏ ਬੁਆਏ ਫਰੈਂਡ ਨੇ ਮੁੰਡੇ ਦਾ ਕੀਤਾ ਮਰਡਰ, ਪ੍ਰੇਮਿਕਾ ਨੂੰ ਕੀਤਾ ਜ਼ਖ਼ਮੀ
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …