Breaking News
Home / ਪੰਜਾਬ / ਲੁਟੇਰਿਆਂ ਨਾਲ ਮੁਕਾਬਲਾ ਕਰਨ ਵਾਲੀ ਕੁਸਮ ਨੂੰ ਜਲੰਧਰ ਦੇ ਡੀਸੀ ਨੇ ਸੌਂਪਿਆ ਇੱਕ ਲੱਖ ਰੁਪਏ ਦਾ ਚੈਕ

ਲੁਟੇਰਿਆਂ ਨਾਲ ਮੁਕਾਬਲਾ ਕਰਨ ਵਾਲੀ ਕੁਸਮ ਨੂੰ ਜਲੰਧਰ ਦੇ ਡੀਸੀ ਨੇ ਸੌਂਪਿਆ ਇੱਕ ਲੱਖ ਰੁਪਏ ਦਾ ਚੈਕ

Image Courtesy :globalpunjabtv

ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਬਹਾਦਰ ਲੜਕੀ ਨਾਲ ਕੀਤੀ ਮੁਲਾਕਾਤ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਪਿਛਲੇ ਦਿਨੀਂ ਇਕ 15 ਸਾਲਾਂ ਦੀ ਲੜਕੀ ਕੁਸਮ ਨੇ ਬਹੁਤ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਸੀ। ਲੁਟੇਰੇ ਕੁਸਮ ਕੋਲੋਂ ਮੋਬਾਇਲ ਖੋਹ ਕੇ ਭੱਜ ਗਏ ਸਨ ਅਤੇ ਇਸ ਲੜਕੀ ਨੇ ਬਹੁਤ ਬਹਾਦਰੀ ਨਾਲ ਲੁਟੇਰਿਆਂ ਨਾਲ ਮੁਕਾਬਲਾ ਕੀਤਾ। ਧਿਆਨ ਰਹੇ ਕਿ ਇਸ ਦੌਰਾਨ ਕੁਸਮ ਦੀ ਬਾਂਹ ‘ਤੇ ਵੀ ਜ਼ਿਆਦਾ ਸੱਟ ਲੱਗੀ ਸੀ। ਇਸੇ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅੱਜ ਕੁਸਮ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਡਿਪਟੀ ਕਮਿਸ਼ਨਰ ਹੋਰਾਂ ਨੇ ਕਿਹਾ ਕਿ ਕੁਸਮ ਨੇ ਸਾਬਤ ਕਰ ਦਿੱਤਾ ਕਿ ਕੁੜੀਆਂ ਨੂੰ ਜੇਕਰ ਕੋਈ ਮੌਕਾ ਦਿੱਤਾ ਜਾਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਇਸ ਬਹਾਦਰ ਲੜਕੀ ਨੂੰ ਅੱਗੇ ਤੋਂ ਵੀ ਸਹਿਯੋਗ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਬਹਾਦਰ ਲੜਕੀ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਸੀ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਕੁਸਮ ਨੂੰ ਮਿਲਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਕੁਸਮ ਦਾ ਇਲਾਜ ਵੀ ਹਸਪਤਾਲ ਦੇ ਡਾਕਟਰਾਂ ਵਲੋਂ ਮੁਫਤ ਹੀ ਕੀਤਾ ਗਿਆ ਸੀ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …