Breaking News
Home / ਪੰਜਾਬ / ਇਕ ਅਪ੍ਰੈਲ ਤੋਂ ਪੰਜਾਬ ‘ਚ ਬੰਦ ਹੋਣਗੇ ਸ਼ਰਾਬ ਦੇ 1400 ਠੇਕੇ

ਇਕ ਅਪ੍ਰੈਲ ਤੋਂ ਪੰਜਾਬ ‘ਚ ਬੰਦ ਹੋਣਗੇ ਸ਼ਰਾਬ ਦੇ 1400 ਠੇਕੇ

ਨੈਸ਼ਨਲ ਤੇ ਸਟੇਟ ਹਾਈਵੇ ਦੇ 500 ਮੀਟਰ ਦੇ ਘੇਰੇ ‘ਚ ਨਹੀਂ ਦਿੱਤੇ ਜਾਣਗੇ ਲਾਇਸੈਂਸ
ਚੰਡੀਗੜ੍ਹ/ਬਿਊਰੋ ਨਿਊਜ਼ : ਜਿਹੜੇ ਸ਼ਰਾਬ ਦੇ ਠੇਕੇ ਨੈਸ਼ਨਲ ਜਾਂ ਸਟੇਟ ਹਾਈਵੇ ਦੇ ਨੇੜੇ ਹਨ, ਉਹ ਇਕ ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ 1400 ਦੇ ਕਰੀਬ ਹੈ।  2017-18 ਦੀ ਐਕਸਾਈਜ਼ ਪਾਲਿਸੀ ਵਿਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਹਾਈਵੇ ਦੇ ਨਜ਼ਦੀਕ ਠੇਕਿਆਂ ਦੇ ਲਾਇਸੈਂਸ ਰੀਨਿਊ ਨਾ ਕਰਨ ਦੀ ਤਿਆਰੀ ਕਰ ਲਈ ਹੈ। ਪਿਛਲੇ ਸਾਲ ਦਸੰਬਰ ਵਿਚ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਦੇ ਹਾਈਵੇ ਦੇ 500 ਮੀਟਰ ਦੇ ਘੇਰੇ ਵਿਚ ਸ਼ਰਾਬ ਦੇ ਠੇਕੇ ਹਟਾਏ ਜਾਣ ਦੇ ਹੁਕਮ ਦਿੱਤੇ ਸਨ। ਹਾਈਵੇ ਦੇ ਕਿਨਾਰਿਆਂ ‘ਤੇ ਲੱਗੇ ਸ਼ਰਾਬ ਦੇ ਸਾਰੇ ਇਸ਼ਤਿਹਾਰ ਅਤੇ ਬੋਰਡ ਵੀ ਹਟਾਏ ਜਾਣਗੇ। ਚੇਤੇ ਰਹੇ ਕਿ ਪੰਜਾਬ ਵਿਚ 80 ਫੀਸਦੀ ਤੋਂ ਜ਼ਿਆਦਾ ਠੇਕੇ ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਹਨ।  ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸਾਰੇ ਸ਼ਰਾਬ ਦੇ ਠੇਕਿਆਂ ‘ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਚੰਡੀਗੜ੍ਹ ਦੇ ਸਾਰੇ ਠੇਕੇ ਹਾਈਵੇ ਤੋਂ 500 ਮੀਟਰ ਦੇ ਘੇਰੇ ਵਿਚ ਹੀ ਆਉਂਦੇ ਹਨ ਇਸ ਨਵੇਂ ਰੂਲ ਮੁਤਾਬਕ ਚੰਡੀਗੜ੍ਹ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਹਨ।

Check Also

ਕਰੋਨਾ ਦੇ ਘੇਰੇ ‘ਚ ਆਏ ਪੰਜਾਬ ਦੇ 11 ਪੀ.ਸੀ.ਐਸ. ਅਧਿਕਾਰੀ

ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 7 ਹਜ਼ਾਰ ਤੋਂ ਪਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ …