HomeਕੈਨੇਡਾFrontਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ
ਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ
ਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ
ਪੰਜਾਬ ਤੇ ਹਰਿਆਣਾ ਵਿਚ ਵੀ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ
ਸ਼ਿਮਲਾ/ਬਿਊਰੋ ਨਿਊਜ਼

ਭਾਰਤ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ਵਿਚ ਠੰਡ ਅਤੇ ਸੰਘਣੀ ਧੁੰਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਕੁਫਰੀ ਵਿਚ ਇਸ ਸਾਲ ਦੀ ਪਹਿਲੀ ਬਰਫਵਾਰੀ ਹੋਈ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਬਰਫਵਾਰੀ ਤੋਂ ਬਾਅਦ ਹਿਮਾਚਲ ਦੇ ਕੁਕੂਮਸੇਰੀ ਵਿਚ ਘੱਟੋ ਘੱਟ ਤਾਪਮਾਨ ਮਾਈਨਸ 8 ਡਿਗਰੀ ਦਰਜ ਕੀਤਾ ਗਿਆ ਅਤੇ ਕੁਫਰੀ ਵਿਚ ਵੀ ਤਾਪਮਾਨ ਮਾਈਨਸ ਵੱਲ ਹੀ ਰਿਹਾ। ਉਧਰ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਿਚ ਵੀ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ ਅਤੇ ਵਿਜੀਬਿਲਟੀ 50 ਮੀਟਰ ਤੋਂ 100 ਮੀਟਰ ਦੇ ਵਿਚਾਲੇ ਹੀ ਰਹੀ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼ ਸਣੇ ਕਈ ਹੋਰ ਸੂਬਿਆਂ ਵਿਚ ਠੰਡ ਦਾ ਪ੍ਰਕੋਪ ਜਾਰੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਠੰਡ ਹੋਰ ਵੀ ਵਧ ਸਕਦੀ ਹੈ। ਮੌਸਮ ਵਿਭਾਗ ਨੇ ਇਸ ਧੁੰਦ ਦੇ ਚੱਲਦਿਆਂ ਲੋਕਾਂ ਨੂੰ ਸੜਕਾਂ ’ਤੇ ਵਾਹਨ ਪੂਰੀ ਸਾਵਧਾਨੀ ਨਾਲ ਚਲਾਉਣ ਦੀ ਅਪੀਲ ਕੀਤੀ ਹੈ।