0.8 C
Toronto
Saturday, March 14, 2026
spot_img
Homeਭਾਰਤਦਾਊਦ ਦੀ ਮੁੰਬਈ 'ਚ ਜਾਇਦਾਦ ਹੋਵੇਗੀ ਨਿਲਾਮ

ਦਾਊਦ ਦੀ ਮੁੰਬਈ ‘ਚ ਜਾਇਦਾਦ ਹੋਵੇਗੀ ਨਿਲਾਮ

ਮੁੰਬਈ : 1993 ਮੁੰਬਈ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦਾਊਦ ਇਬਰਾਹਿਮ ਦੀਆਂ ਮੁੰਬਈ ਸਥਿਤ ਚਾਰ ਜਾਇਦਾਦਾਂ ਦੀ ਨਿਲਾਮੀ 14 ਨਵੰਬਰ ਨੂੰ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਸਦਾ ਇਸ਼ਤਿਹਾਰ ਅਖਬਾਰਾਂ ਵਿਚ ਵੀ ਦਿੱਤਾ ਹੈ। ਇਸ ਵਿਚ ਹਰ ਜਾਇਦਾਦ ਦੀ ਮੁੱਢਲੀ ਕੀਮਤ ਇਕ ਤੋਂ ਡੇਢ ਕਰੋੜ ਹੈ। ਇਸ ਤਰ੍ਹਾਂ ਕੁੱਲ ਮੁੱਢਲੀ ਕੀਮਤ ਤਕਰੀਬਨ ਪੰਜ ਕਰੋੜ ਰੁਪਏ ਹੈ। ਦਾਊਦ ਦੀ ਜਾਇਦਾਦ ਦੇ ਨਾਲ ਤਿੰਨ ਹੋਰ ਜਾਇਦਾਦਾਂ ਦੀ ਵੀ ਨਿਲਾਮੀ ਹੋਣੀ ਹੈ। ਜਾਣਕਾਰੀ ਅਨੁਸਾਰ, ਮੁੰਬਈ ਵਿਚ ਭਿੰਡੀ ਬਜ਼ਾਰ, ਯਾਕੂਬ ਸਟਰੀਟ, ਪਕਮੇਡੀਆ ਸਟਰੀਟ ਅਤੇ ਦਾਦਰੀ ਵਾਲਾ ਵਿਚ ਦਾਊਦ ਦੀ ਜਾਇਦਾਦ ਨੂੰ ਨਿਲਾਮ ਕੀਤਾ ਜਾਵੇਗਾ।

RELATED ARTICLES
POPULAR POSTS