Breaking News
Home / ਭਾਰਤ / 2016-17 ਦਾ ਬਜਟ ਪੇਸ਼

2016-17 ਦਾ ਬਜਟ ਪੇਸ਼

Budget Newsਇਨਕਮ ਟੈਕਸ ਸਲੈਬ ‘ਤੇ ਕੋਈ ਬਦਲਾਅ ਨਹੀਂ
ਮੁੰਬਈ/ਬਿਊਰੋ ਨਿਊਜ਼
ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ 2016-17 ਦਾ ਆਮ ਬਜਟ ਪੇਸ਼ ਕਰ ਦਿੱਤਾ ਹੈ। ਇਸ ਵਿਚ ਉਨ੍ਹਾਂ ਨੇ ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਹਰ ਟੈਕਸ ਲੱਗਣ ਵਾਲੀਆਂ ਸੇਵਾਵਾਂ ‘ਤੇ ਖੇਤੀਬਾੜੀ ਭਲਾਈ ਟੈਕਸ ਲਗਾ ਦਿੱਤਾ ਗਿਆ ਹੈ। ਬਜਟ ਨੂੰ ਇਕ ਤਰ੍ਹਾਂ ਪਿੰਡਾਂ ਤੇ ਕਿਸਾਨਾਂ ਦੇ ਕਰੀਬ ਦੇਖਿਆ ਜਾ ਰਿਹਾ ਹੈ।ઠਕਾਰਾਂ ਖ਼ਾਸ ਤੌਰ ਉੱਤੇ ਐਸ ਯੂ ਵੀ ਕਾਰ ਲੈਣੀ ਵੀ ਹੁਣ ਮਹਿੰਗੀ ਹੋ ਜਾਵੇਗੀ। ਨਾਮੀ ਕੰਪਨੀਆਂ ਦੇ ਕੱਪੜੇ, ਗਹਿਣੇ, ਰੇਲ ਤੇ ਹਵਾਈ ਯਾਤਰਾ ਕਰਨੀ ਹੁਣ ਹੋਰ ਮਹਿੰਗੀ ਹੋਵੇਗੀ। ਬਿਜਲੀ ਦੇ ਬਿੱਲ ਵੀ ਮਹਿੰਗੇ ਹੋ ਸਕਦੇ ਹਨ ਕਿਉਂਕਿ ਕੋਲੇ ਉੱਤੇ 400 ਪ੍ਰਤੀ ਟਨ ਦਾ ਕਲੀਨ ਐਨਰਜੀ ਸੈਸ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਚੀਜ਼ਾਂ ਸਸਤੀਆਂ ਵੀ ਹੋਈਆਂ ਹਨ। ਘਰ ਲਈ 35 ਲੱਖ ਰੁਪਏ ਦਾ ਕਰਜ਼ਾ ਲੈਣ ਵਾਲਿਆਂ ਨੂੰ 50 ਹਜ਼ਾਰ ਰੁਪਏ ਦੀ ਛੋਟ ਮਿਲੇਗੀ। ਇਹ ਛੋਟ ਸਿਰਫ਼ ਇੱਕ ਵਾਰ ਮਿਲੇਗੀ।

ਬਜਟ ਸਬੰਧੀ ਵੱਡੇ ਐਲਾਨઠ
1. ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ।
2. 5 ਲੱਖ ਆਮਦਨੀ ਵਾਲਿਆਂ ਨੂੰ 3000 ਰੁਪਏ ਦੀ ਰਾਹਤ।
3. ਨਵੇਂ ਕਰਮਚਾਰੀਆਂ ਦਾ ਪੀ.ਐਫ. 3 ਸਾਲ ਸਰਕਾਰ ਦੇਵੇਗੀ।
4. ਛੋਟੇ ਘਰ ਬਣਾਉਣ ਵਾਲਿਆਂ ਨੂੰ 100 ਫੀਸਦੀ ਟੈਕਸ ਛੋਟ।
5. 10 ਲੱਖ ਤੋਂ ਉੱਪਰ ਦੀਆਂ ਗੱਡੀਆਂ ਮਹਿੰਗੀਆਂ।
6. 50 ਲੱਖ ਤੱਕ ਦੇ ਘਰ ‘ਤੇ ਵਿਆਜ ਵਿਚ 50 ਹਜ਼ਾਰ ਦੀ ਛੋਟ।
7. 13 ਵੱਖ ਵੱਖ ਸੈੱਸ ਖਤਮ ਕੀਤੇ ਗਏ।
8. ਭਾਰਤੀ ਫਸਲਾਂ ਦੇ ਬਾਜ਼ਾਰ ਵਿਚ 100 ਫੀਸਦੀ ਐਫ.ਡੀ.ਆਈ।
9. ਕਿਸਾਨਾਂ ਦੀ ਆਮਦਨੀ 2022 ਤੱਕ ਹੋਵੇਗੀ ਦੁੱਗਣੀ।
10. ਚਾਰ ਨਵੀਆਂ ਪਰਿਯੋਜਨਾਵਾਂ ਦੀ ਸ਼ੁਰੂਆਤ।

ਕਰਮਚਾਰੀਆਂ ਨੂੰ ਟੈਕਸ ‘ਚ ਨਹੀਂ ਕੋਈ ਰਾਹਤ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਰਮਚਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ। 2016-17 ਵਿੱਚ ਆਮਦਨ ਕਰ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ। ਪੇਸ਼ ਕੀਤੇ ਗਏ ਬਜਟ ਅਨੁਸਾਰ ਪੰਜ ਲੱਖ ਆਮਦਨ ਵਾਲਿਆਂ ਨੂੰ ਤਿੰਨ ਹਜ਼ਾਰ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਕਾਨ ਕਿਰਾਇਆ ਭੱਤਾ 24000 ਤੋਂ ਵਧਾ ਕੇ 60,000 ਰੁਪਏ ਕਰ ਦਿੱਤਾ ਗਿਆ ਹੈ। ਇਸ ਨਾਲ ਛੋਟੇ ਕਰਦਾਤਾ ਨੂੰ ਫ਼ਾਇਦਾ ਮਿਲੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਨਵੇਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੀਐਫ ਵਿੱਚ ਨਵੇਂ ਕਰਮਚਾਰੀਆਂ ਲਈ ਪਹਿਲੇ ਤਿੰਨ ਸਾਲ ਤੱਕ ਸਰਕਾਰ ਵੱਲੋਂ ਹਿੱਸਾ ਪਾਇਆ ਜਾਵੇਗਾ। ਨਵੇਂ ਕਰਮਚਾਰੀਆਂ ਲਈ ਇਸ ਨੂੰ ਇੱਕ ਵੱਡਾ ਤੋਹਫ਼ਾ ਮੰਨਿਆ ਜਾ ਰਿਹਾ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …