100 ਵਿਅਕਤੀਆਂ ਦੀ ਮੌਤ, 400 ਤੋਂ ਵੱਧ ਜ਼ਖ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਗ ਨਾਲ ਜੂਝ ਰਹੇ ਸੀਰੀਆ ਵਿਚ ਲੰਘੇ ਕੱਲ੍ਹ ਰਸਾਇਣਕ ਹਮਲੇ ਵਿਚ 100 ਵਿਅਕਤੀਆਂ ਦੀ ਮੌਤ ਹੋ ਗਈ ਅਤੇ 400 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਦਰਜਨਾਂ ਬੱਚੇ ਸ਼ਾਮਿਲ ਹਨ। ਹਮਲਾ ਵਿਦਰੋਹੀਆਂ ਦੇ ਪ੍ਰਭਾਵ ਵਾਲੇ ਇਦਲਿਬ ਸੂਬੇ ਦੇ ਖਾਨ ਸ਼ੇਖਹੁਨ ਸ਼ਹਿਰ ਵਿਚ ਕੀਤਾ ਗਿਆ। ਨਿਗਰਾਨੀ ਜਥੇਬੰਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਸੀਰੀਆਈ ਸਰਕਾਰ ਨੂੰ ਹਮਲੇ ਲਈ ਜ਼ਿੰਮੇਵਾਰ ਦੱਸਿਆ ਹੈ। ਘਟਨਾ ਦੀ ਸੰਯੁਕਤ ਰਾਸ਼ਟਰ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀ ਮੁਤਾਬਕ ਜਹਾਜ਼ਾਂ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਹਮਲੇ ਕੀਤੇ। ਹਮਲਾ ਹੁੰਦਿਆਂ ਹੀ ਜ਼ਿਆਦਾਤਰ ਵਿਅਕਤੀ ਚੱਕਰ ਖਾ ਕੇ ਡਿੱਗ ਪਏ। ਕੁਝ ਉਲਟੀਆਂ ਕਰਨ ਲੱਗੇ ਤਾਂ ਕਈਆਂ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ। ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਹੀ ਕਈ ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
Check Also
ਅਦਾਕਾਰ ਅੱਲੂ ਅਰਜਨ 18 ਘੰਟੇ ਮਗਰੋਂ ਜੇਲ੍ਹ ਤੋਂ ਹੋਏ ਰਿਹਾਅ
ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 …