ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਵੱਖ-ਵੱਖ ਬੈਂਕਾਂ ਤੋਂ 9000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲੈਣ ਬਾਅਦ ਉਸ ਨੂੰ ਕਥਿਤ ਤੌਰ ‘ਤੇ ਨਾ ਮੋੜਨ ਕਾਰਨ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਸ਼ਰਾਬ ਦਾ ਕਾਰੋਬਾਰੀ ਵਿਜੈ ਮਾਲਿਆ ਹਫ਼ਤਾ ਪਹਿਲਾਂ ਦੇਸ਼ ਛੱਡ ਕੇ ਚਲਾ ਗਿਆ ਹੈ।ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਜਸਟਿਸ ਕੁਰੀਅਨ ਜੋਜ਼ਫ ਤੇ ਜਸਟਿਸ ਆਰਐਫ ਨਰੀਮਨ ਦੇ ਬੈਂਚ ਨੂੰ ਕਿਹਾ, ‘ਮੈਂ ਹਾਲੇ ਕੁੱਝ ਦਿਨ ਪਹਿਲਾਂ ਸੀਬੀਆਈ ਨਾਲ ਗੱਲ ਕੀਤੀ ਤੇ ਉਸ ਨੇ ਦੱਸਿਆ ਕਿ ਦੋ ਮਾਰਚ ਨੂੰ ਮਾਲਿਆ ਦੇਸ਼ ਤੋਂ ਬਾਹਰ ਚਲਾ ਗਿਆ ਹੈ।’ ਬੈਂਚ ਨੇ ਮਾਲਿਆ ਨੂੰ ਨੋਟਿਸ ਜਾਰੀ ਕੀਤਾ ਤੇ ਬੈਂਕਾਂ ਦੀਆਂ ਪਟੀਸ਼ਨਾਂ ‘ਤੇ ਹਫ਼ਤੇ ਵਿੱਚ ਜੁਆਬ ਮੰਗਿਆ। ਬੈਂਕਾਂ ਨੇ ਉਸ ਦੇ ਪਾਸਪੋਰਟ ‘ਤੇ ਰੋਕ ਲਾਉਣ ਅਤੇ ਸੁਪਰੀਮ ਕੋਰਟ ਵਿੱਚ ਉਸ ਦੀ ਪੇਸ਼ੀ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਅਦਾਲਤ ਨੂੰ ਇਹ ਸੂਚਿਤ ਕੀਤਾ ਗਿਆ ਕਿ ਮਾਲਿਆ ਪਹਿਲਾਂ ਹੀ ਦੇਸ਼ ਛੱਡ ਚੁੱਕਿਆ ਹੈ ਤੇ ਉਸ ਦੇ ਬਰਤਾਨੀਆਂ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ‘ਤੇ ਬੈਂਚ ਨੇ ਅਟਾਰਨੀ ਜਨਰਲ ਦੀ ਇਹ ਅਪੀਲ ਮੰਨ ਲਈ ਕਿ ਮਾਲਿਆ ਤੱਕ ਨੋਟਿਸ ਉਸ ਦੀ ਰਾਜ ਸਭਾ ਈਮੇਲ ਆਈਡੀ, ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ, ਵੱਖ-ਵੱਖ ਹਾਈ ਕੋਰਟਾਂ ਵਿੱਚ ਉਸ ਦੀ ਪ੍ਰਤੀਨਿਧਤਾ ਕਰ ਰਹੇ ਵਕੀਲਾਂ, ਕਰਜ਼ਾ ਵਸੂਲੀ ਟ੍ਰਿਬਿਊਨਲ ਅਤੇ ਉਸ ਦੀਆਂ ਕੰਪਨੀਆਂ ਰਾਹੀਂ ਪਹੁੰਚਾਏ ਜਾ ਸਕਦੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …