13.8 C
Toronto
Saturday, September 12, 2026
spot_img
Homeਭਾਰਤਅਰਵਿੰਦ ਕੇਜਰੀਵਾਲ ਨੇ ਕਿਹਾ

ਅਰਵਿੰਦ ਕੇਜਰੀਵਾਲ ਨੇ ਕਿਹਾ

ਅਰਵਿੰਦ ਕੇਜਰੀਵਾਲ ਨੇ ਕਿਹਾਆਮ ਆਦਮੀ ਪਾਰਟੀ ਦਾ ਖ਼ਜ਼ਾਨਾ ਹੈ ਖਾਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਸਰਕਾਰ ਚਲਾਉਣ ਦੇ ਬਾਵਜੂਦ ਪਾਰਟੀ ਕੋਲ ਪੈਸਾ ਨਹੀਂ। ਦੱਖਣੀ ਗੋਆ ਵਿੱਚ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਇਹ ਗੱਲ ਕਹੀ ਹੈ। ‘ਆਪ’ ਵੱਲੋਂ ਗੋਆ ਵਿੱਚ ਵੀ ਰਾਜਨੀਤਕ ਸਰਗਰਮੀਆਂ ਵਧਾਈਆਂ ਗਈਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਇਹ ਦੇਖਣ ਵਿੱਚ ਠੀਕ ਨਹੀਂ ਲੱਗਦਾ ਪਰ ਇਹ ਸੱਚ ਹੈ। ਦਿੱਲੀ ਵਿੱਚ ਡੇਢ ਸਾਲ ਤੋਂ ਸਰਕਾਰ ਚਲਾਉਣ ਦੇ ਬਾਵਜੂਦ ਪਾਰਟੀ ਕੋਲ ਚੋਣ ਲੜਣ ਲਈ ਪੈਸਾ ਨਹੀਂ ਹੈ। ਮੈਂ ਤੁਹਾਨੂੰ ਆਪਣਾ ਬੈਂਕ ਖਾਤਾ ਦਿਖਾ ਸਕਦਾ ਹਾਂ। ਇੱਥੋਂ ਤੱਕ ਕਿ ਪਾਰਟੀ ਕੋਲ ਵੀ ਧਨ ਨਹੀਂ ਹੈ। ਹਾਲਾਂਕਿ ਪਾਰਟੀ ਨੇ ਪੰਜਾਬ ਤੇ ਗੋਆ ਦੀਆਂ ਚੋਣਾਂ ਲਈ ਪ੍ਰਚਾਰ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ਜਦੋਂ ਅਸੀਂ ਦਿੱਲੀ ਵਿੱਚ ਚੋਣ ਲੜ ਰਹੇ ਸੀ ਤਾਂ ਲੋਕਾਂ ਨੇ ਹੀ ਚੋਣਾਂ ਲੜੀਆਂ ਸਨ। ਇੱਕ ਸੁਰੱਖਿਅਤ ਭਵਿੱਖ ਲਈ ਹਰ ਕਿਸੇ ਕੋਲ ਆਮ ਆਦਮੀ ਪਾਰਟੀ ਇੱਕ ਮੰਚ ਸੀ। ਗੋਆ ਵਿੱਚ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਲੋਕ ਹੀ ਚੋਣਾਂ ਲੜਨ। ਕੇਜਰੀਵਾਲ ਨੇ ਕਿਹਾ ਕਿ ਜੇਕਰ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ‘ਆਲਾਕਮਾਨ’  ਦੀ ਸੰਸਕ੍ਰਿਤੀ ਨਹੀਂ ਹੋਵੇਗੀ। ਗੋਆ ਵਿੱਚ ਹੋ ਰਹੀ ਨਸ਼ੇ ਦੀ ਵਿਕਰੀ ਤੇ ਉਨ੍ਹਾਂ ਕਿਹਾ, ਜੇਕਰ ਰਾਜ ਸਰਕਾਰ ਚਾਹੇ ਤਾਂ ਇੱਕ ਸਾਲ ਵਿੱਚ ਹੀ ਨਸ਼ੇ ਦੀ ਵਿਕਰੀ ਰੋਕੀ ਜਾ ਸਕਦੀ ਹੈ।

RELATED ARTICLES
POPULAR POSTS