Breaking News
Home / ਭਾਰਤ / 84 ਦਿਨਾਂ ਤੋਂ ਬਲ ਰਿਹਾ ਕਸ਼ਮੀਰ

84 ਦਿਨਾਂ ਤੋਂ ਬਲ ਰਿਹਾ ਕਸ਼ਮੀਰ

modi-sadਮੋਦੀ ਨੂੰ ਮਿਲੇ ਸੂਬੇ ਦੀ ਵਿਰੋਧੀઠਧਿਰ ਦੇ ਆਗੂ
ਸਰਕਾਰ ਅਤੇ ਪੂਰਾ ਦੇਸ਼ ਜੰਮੂ ਕਸ਼ਮੀਰ ਦੇ ਨਾਲ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ 84 ਦਿਨਾਂ ਤੋਂ ਜਾਰੀ ਕਰਫਿਊ ਤੇ ਹਿੰਸਾ ਦੇ ਵਿਚਾਲੇ ਅੱਜ ਸੂਬੇ ਦੀ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਮੁਲਕਾਤ ਦੌਰਾਨ ਇਨ੍ਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਮੰਗ ਪੱਤਰ ਸੌਂਪਿਆ ਹੈ। ਇਸ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੂਬੇ ਵਿਚ ਸਕਿਓਰਿਟੀ ਫੋਰਸ ਦੁਆਰਾ ਇਸਤੇਮਾਲ ਕੀਤੀ ਜਾ ਰਹੀ ਪੈਲੇਟ ਗਨ ‘ਤੇ ਫੌਰਨ ਰੋਕ ਲਾਈ ਜਾਵੇ।
ਜ਼ਿਕਰਯੋਗ ਹੈ ਕਿ ਅੱਠ ਜੁਲਾਈ ਨੂੰ ਹਿਜ਼ਬੁਲ ਕਮਾਂਡਰ ਬਹੁਰਾਨ ਬਾਣੀ ਦੇ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਘਾਟੀ ਵਿਚ ਵੱਡੇ ਪੱਧਰ ‘ਤੇ ਹਿੰਸਾ ਭੜਕੀ ਸੀ। ਇਸ ਵਿਚ ਲੱਗਭਗ 64 ਵਿਅਕਤੀ ਮਾਰੇ ਜਾ ਚੁੱਕੇ ਹਨ।  ਇਸ ਡੈਲੀਗੇਸ਼ਨ ਵਿਚ ਅੱਠ ਪਾਰਟੀਆਂ ਦੇ ਨਮਾਇੰਦੇ ਸ਼ਾਮਲ ਸਨ।
ਸੂਬੇ ਦੀ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮੁਲਾਕਾਤ  ਦੌਰਾਨ ਕਸ਼ਮੀਰ ਦੇ ਮੌਜੂਦਾ ਹਾਲਾਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਸਰਕਾਰ ਅਤੇ ਪੂਰਾ ਦੇਸ਼ ਜੰਮੂ ਕਸ਼ਮੀਰ ਦੇ ਨਾਲ ਹੈ।ઠ

Check Also

ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਆਰੋਪੀ ਗਿ੍ਰਫ਼ਤਾਰ

ਆਰੋਪੀਆਂ ਦੀ ਪਹਿਚਾਣ ਵਿੱਕੀ ਗੁਪਤਾ ਅਤੇ ਜੋਗੇਂਦਰਪਾਲ ਵਜੋਂ ਹੋਈ ਮੁੰਬਈ/ਬਿਊਰੋ ਨਿਊਜ਼ : ਪ੍ਰਸਿੱਧ ਬੌਲੀਵੁੱਡ ਸਟਾਰ …