Breaking News
Home / ਭਾਰਤ / ਕੇਰਲਾ ਮੰਦਰ ਹਾਦਸਾ

ਕੇਰਲਾ ਮੰਦਰ ਹਾਦਸਾ

8ਮੌਤਾਂ ਦੀ ਗਿਣਤੀ 110 ਹੋਈ, 5 ਵਿਅਕਤੀ ਗ੍ਰਿਫਤਾਰ
ਕੋਲਮ/ਬਿਊਰੋ ਨਿਊਜ਼
ਕੇਰਲਾ ਦੇ ਕੋਲਮ ਜ਼ਿਲ੍ਹੇ ਦੇ ਪੁਤਿੰਗਲ ਦੇਵੀ ਮੰਦਰ ‘ਚ ਆਤਿਸ਼ਬਾਜ਼ੀ ਦੌਰਾਨ ਲੱਗੀ ਅੱਗ ਦੇ ਮਾਮਲੇ ਵਿਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਜ਼ਿੰਮੇਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜ਼ਖਮੀਆਂ ਦੇ ਇਲਾਜ ਲਈ ਦੇਸ਼ ਦੇ ਹਰ ਹਿੱਸੇ ਵਿਚੋਂ ਮੈਡੀਕਲ ਟੀਮਾਂ ਆ ਰਹੀਆਂ  ਹਨ। ਇਸ ਭਿਆਨ ਹਾਦਸੇ ਵਿਚ 110 ਵਿਅਕਤੀਆਂ ਦੀ ਮੌਤ ਹੋ ਗਈ ਤੇ 383 ਜ਼ਖ਼ਮੀ ਹੋਏ ਹਨ। ਇਹ ਹਾਦਸਾ ਐਤਵਾਰ ਤੜਕੇ ਹੋਇਆ ਸੀ।  ਆਤਿਸ਼ਬਾਜ਼ੀ ਲਈ ਮੰਦਰ ਪ੍ਰਬੰਧਕਾਂ ਨੇ ਆਗਿਆ ਨਹੀਂ ਲਈ ਸੀ। ਮੰਦਰ ਪ੍ਰਬੰਧਕਾਂ ‘ਤੇ ਕੇਸ ਦਰਜ ਕਰ ਲਏ ਹਨ। ਕੇਰਲਾ ਸਰਕਾਰ ਨੇ ਇਸ ਹਾਦਸੇ ਦੀ ਅਪਰਾਧ ਸ਼ਾਖਾ ਤੋਂ ਪੜਤਾਲ ਤੋਂ ਇਲਾਵਾ ਹਾਈਕੋਰਟ ਦੇ ਸੇਵਾਮੁਕਤ ਜੱਜ ਤੋਂ ਨਿਆਂਇਕ ਜਾਂਚ ਕਰਾਉਣਦਾ ਹੁਕਮ ਦਿੱਤਾ ਹੈ।

Check Also

ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕਰੋਨਾ ਕਾਰਨ ਦਿਹਾਂਤ

ਅਰਵਿੰਦ ਕੇਜਰੀਵਾਲ ਸਣੇ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਦੁੱਖ ਪ੍ਰਗਟ ਨਵੀਂ ਦਿੱਲੀ/ਬਿਊਰੋ ਨਿਊਜ਼ …