ਹਿਮਾਚਲ ਦੇ ਚੰਬਾ ’ਚ ਭਿਆਨਕ ਸੜਕ ਹਾਦਸਾ
ਪੁਲਿਸ ਦੇ 6 ਜਵਾਨਾਂ ਦੀ ਗਈ ਜਾਨ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਤੀਸਾ ਤੋਂ ਬੈਰਾਗੜ੍ਹ ਮਾਰਗ ’ਤੇ ਜਾ ਰਹੀ ਪੁਲਿਸ ਜਵਾਨਾਂ ਨਾਲ ਭਰੀ ਇਕ ਗੱਡੀ ’ਤੇ ਪਹਾੜੀ ਡਿੱਗ ਗਈ। ਇਸ ਦੌਰਾਨ ਇਹ ਗੱਡੀ ਸੜਕ ਤੋਂ ਖਿਸਕ ਕੇ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ 6 ਪੁਲਿਸ ਜਵਾਨਾਂ ਸਣੇ 7 ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਦੋ ਵਿਅਕਤੀ ਜ਼ਖਮੀ ਵੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਤੀਸਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟੈਕਸੀ ਵਿਚ 9 ਪੁਲਿਸ ਜਵਾਨ ਸਵਾਰ ਸਨ ਅਤੇ ਤਰਵਾਈ ਨਾਮਕ ਸਥਾਨ ’ਤੇ ਇਹ ਹਾਦਸਾ ਵਾਪਰ ਗਿਆ। ਸਥਾਨਕ ਵਿਧਾਇਕ ਨੇ ਇਸ ਹਾਦਸੇ ਲਈ ਪੀਡਬਲਿਊਡੀ ਦੇ ਅਧਿਕਾਰੀਆਂ ਨੂੰ ਆਰੋਪੀ ਠਹਿਰਾਇਆ ਹੈ।