ਕਿਹਾ – ਸਰਕਾਰ ਕਦੋਂ ਤੱਕ ਰੁਜ਼ਗਾਰ ਦੇਣ ਤੋਂ ਭੱਜੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੀ ਸਮੱਸਿਆ ‘ਤੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਅੱਜ ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਸਵਾਲ ਕੀਤਾ ਕਿ ਸਰਕਾਰ ਕਦੋਂ ਤੱਕ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਪਿੱਛੇ ਹਟੇਗੀ। ਉਨ੍ਹਾਂ ਨੇ ਟਵੀਟ ਕੀਤਾ ਕਿ “ਇਹੀ ਕਾਰਨ ਹੈ ਕਿ ਦੇਸ਼ ਦੇ ਨੌਜਵਾਨ ਅੱਜ ਕੌਮੀ ਬੇਰੁਜ਼ਗਾਰੀ ਦਿਵਸ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਇਕ ਸਨਮਾਨ ਹੈ ਤੇ ਸਰਕਾਰ ਕਦੋਂ ਤੱਕ ਇਹ ਸਨਮਾਨ ਦੇਣ ਤੋਂ ਭੱਜੇਗੀ? ਕਾਂਗਰਸ ਆਗੂ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਉਸ ਮੁਤਾਬਕ ਇੱਕ ਕਰੋੜ ਤੋਂ ਵੱਧ ਵਿਅਕਤੀਆਂ ਨੇ ਸਰਕਾਰੀ ਪੋਰਟਲ ਉੱਤੇ ਨੌਕਰੀਆਂ ਲਈ ਰਜਿਸਟਰੇਸ਼ਨ ਕਰਵਾਈ ਹੈ ਜਦ ਕਿ ਸਿਰਫ 1 ਲੱਖ 77 ਹਜ਼ਾਰ ਨੌਕਰੀਆਂ ਹੀ ਹਨ।
Check Also
ਏਅਰਟੈਲ ਤੋਂ ਬਾਅਦ ਜਿਓ ਦੀ ਵੀ ਹੋਈ ਸਪੇਸ ਐਕਸ ਨਾਲ ਡੀਲ
ਦੇਸ਼ ’ਚ ਸੈਟੇਲਾਈਟ ਰਾਹੀਂ ਮਿਲੇਗੀ ਉਪਭੋਗਤਾਵਾਂ ਨੂੰ ਇੰਟਰਨੈਟ ਦੀ ਸਹੂਲਤ ਮੁੰਬਈ/ਬਿਊਰੋ ਨਿਊਜ਼ : ਏਅਰਟੈਲ ਤੋਂ …