16.9 C
Toronto
Tuesday, October 14, 2025
spot_img
Homeਭਾਰਤਮਨੀਸ਼ ਸਿਸੋਦੀਆ ਦੀ ਜ਼ਮਾਨਤ ਸਬੰਧੀ ਫੈਸਲਾ 26 ਅਪ੍ਰੈਲ ਨੂੰ

ਮਨੀਸ਼ ਸਿਸੋਦੀਆ ਦੀ ਜ਼ਮਾਨਤ ਸਬੰਧੀ ਫੈਸਲਾ 26 ਅਪ੍ਰੈਲ ਨੂੰ

ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹਨ ਸਿਸੋਦੀਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਈਡੀ ਵੱਲੋਂ ਦਰਜ ਕੀਤੇ ਗਏ ਮਾਮਲੇ ’ਚ ਜ਼ਮਾਨਤ ਲਈ ਅੱਜ ਸੁਣਵਾਈ ਹੋਈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਅਤੇ ਜ਼ਮਾਨਤ ਸਬੰਧੀ ਫੈਸਲਾ 26 ਅਪ੍ਰੈਲ ਨੂੰ ਸ਼ਾਮ 4 ਵਜੇ ਸੁਣਾਇਆ ਜਾਵੇਗਾ, ਪ੍ਰੰਤੂ ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ’ਤੇ ਵੀ ਦਿੱਲੀ ਕੋਰਟ ’ਚ ਬਹਿਸ ਹੋਵੇਗੀ। ਈਡੀ ਵੱਲੋਂ ਦਰਜ ਕੀਤੇ ਗਏ ਮਾਮਲੇ ’ਚ ਸਿਸੋਦੀਆ ਦੀ ਜ਼ਮਾਨਤ ’ਤੇ ਸੁਣਵਾਈ ਪਹਿਲਾਂ ਟ੍ਰਾਇਲ ਕੋਰਟ ਵਿਚ ਵੀ ਹੋ ਚੁੱਕੀ ਹੈ, ਜਿਸ ਦੇ ਚਲਦਿਆਂ ਮੁੜ ਸੁਣਵਾਈ ਦੀ ਤਰੀਕ 18 ਅਪ੍ਰੈਲ ਤਹਿ ਕੀਤੀ ਗਈ ਸੀ। ਸੁਣਵਾਈ ਤੋਂ ਇਕ ਦਿਨ ਪਹਿਲਾਂ ਯਾਨੀ 17 ਅਪ੍ਰੈਲ ਨੂੰ ਈਡੀ ਨੇ ਕੋਰਟ ’ਚ ਕਿਹਾ ਕਿ ਉਹ ਅਪ੍ਰੈਲ ਦੇ ਅਖੀਰ ’ਚ ਮਨੀਸ਼ ਸਿਸੋਦੀਆ, ਅਮਨਦੀਪ ਸਿੰਘ ਅਤੇ ਅਰੁਣ ਰਾਮਚੰਦਰ ਪਿਲਈ ਦੇ ਖਿਲਾਫ਼ ਅਗਲੀ ਚਾਰਜਸ਼ੀਟ ਵੀ ਫਾਈਲ ਕਰਨ ਵਾਲੀ ਹੈ। ਸਿਸੋਦੀਆ ਦੀ ਕਸਟਡੀ 17 ਅਪ੍ਰੈਲ ਨੂੰ ਖਤਮ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਸਪੈਸ਼ਲ ਜੱਜ ਐਮ ਕੇ ਨਾਗਪਾਲ ਨੇ ਸਿਸੋਦੀਆ ਨੂੰ ਮੁੜ 27 ਅ੍ਰਪੈਲ ਤੱਕ ਈਡੀ ਅਤੇ 29 ਅਪ੍ਰੈਲ ਤੱਕ ਸੀਬੀਆਈ ਦੀ ਕਸਟਡੀ ’ਚ ਭੇਜ ਦਿੱਤਾ ਸੀ।

 

RELATED ARTICLES
POPULAR POSTS