ਡੀ.ਜੀ.ਪੀ. ਨੇ ਦੱਸਿਆ ਆਖਰੀ ਦਹਿਸ਼ਤਗਰਦ ਲਲਹਾਰੀ ਵੀ ਮਾਰਿਆ ਗਿਆ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਸੂਬੇ ਵਿਚੋਂ ਜਾਕਿਰ ਮੂਸਾ ਦੇ ਅੱਤਵਾਦੀ ਸੰਗਠਨ ਗਜਵਤਉਲਹਿੰਦ ਦਾ ਸਫਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਗਠਨ ਦਾ ਆਖਰੀ ਅੱਤਵਾਦੀ ਅਬਦੁਲ ਹਮੀਦ ਲਲਹਾਰੀ ਵੀ ਅਵੰਤੀਪੋਰਾ ਵਿਚ ਹੋਏ ਇਕ ਮੁਕਾਬਲੇ ਵਿਚ ਸੁਰੱਖਿਆ ਬਲਾਂ ਹੱਥੋਂ ਮਾਰਿਆ ਗਿਆ। ਦਿਲਬਾਗ ਸਿੰਘ ਨੇ ਦੱਸਿਆ ਕਿ ਫਿਲਹਾਲ ਸੂਬੇ ਵਿਚੋਂ ਗਜਵਤਉਲਹਿੰਦ ਦਾ ਸਫਾਇਆ ਹੋ ਗਿਆ ਹੈ, ਪਰ ਆਉਣ ਵਾਲੇ ਸਮੇਂ ਵਿਚ ਇਹ ਸੰਗਠਨ ਫਿਰ ਵੀ ਸਿਰ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਲਲਹਾਰੀ ਉਨ੍ਹਾਂ ਤਿੰਨ ਅੱਤਵਾਦੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਮਾਰ ਦਿੱਤਾ ਸੀ।
Check Also
ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸਸਕਾਰ
ਅਮਿਤਾਬ ਬੱਚਨ, ਪੇ੍ਰਮ ਚੋਪੜਾ ਸਮੇਤ ਹੋਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਰਹੀਆਂ ਮੌਜੂਦ ਮੰੁਬਈ/ਬਿਊਰੋ ਨਿਊਜ਼ : …