ਬੈਂਗਲਰੂ/ਬਿਊਰੋ ਨਿਊਜ਼
ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸ ਰਚਿਆ ਹੈ। ਇਸਰੋ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀ ਕੋਟਾ ਤੋਂ ਪਹਿਲਾ ਤਕਨੀਕੀ ਰੀ-ਯੂਜਏਬਲ ਲਾਂਚ ਵਹੀਕਲ ਲਾਂਚ ਕੀਤਾ ਹੈ। ਇਹ ਜਹਾਜ਼ਾਂ ਤੇ ਹੋਰ ਫਲਾਈਟਾਂ ਲਈ ਫਾਇਦੇਮੰਦ ਹੋਵੇਗਾ। ਇਹ ਧਰਤੀ ਤੇ ਅਕਾਸ਼ ਦਰਮਿਆਨ ਸੂਚਨਾ ਦਾ ਸਾਧਨ ਬਣੇਗਾ।
ਇਸਰੋ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਫਲਤਾ ਨਾਲ ਲਾਂਚ ਹੋਇਆ ਹੈ। ਇਸ ਦੇ ਲਾਂਚ ਹੋਣ ਨਾਲ ਭਾਰਤ ਨੂੰ ਨਵੀਆਂ ਸੂਚਨਾਵਾਂ ਮਿਲਣ ਸਬੰਧੀ ਕਾਫੀ ਫਾਇਦਾ ਹੋਵੇਗਾ। ਆਰ.ਐਲ.ਵੀ. ਭਾਰਤ ਨੂੰ ਕਾਫੀ ਸਸਤਾ ਪਿਆ ਹੈ। ਇਸ ਨਾਲ ਸਪੇਸ ਦਾ ਆਨ ਡੀਮਾਂਡ ਡਾਟਾ ਮਿਲਣਾ ਸ਼ੁਰੂ ਹੋਵੇਗਾ। ਇਸਰੋ ਨੇ ਕਿਹਾ ਕਿ ਇਹ ਟੂ ਸਟੇਜ, ਟੂਔਰਬਿੱਟ ਵੱਲ ਇੱਕ ਹੋਰ ਚੰਗਾ ਕਦਮ ਹੈ। ਇਸ ਨਾਲ ਨਵੀਆਂ ਸੰਭਾਵਨਾਵਾਂ ਨੇ ਜਨਮ ਲਿਆ ਹੈ।
ਇਸ ਪ੍ਰਜੈਕਟ ਨਾਲ ਜੁੜੇ ਸਾਇੰਸਦਾਨਾਂ ਮੁਤਾਬਕ ਇਸ ‘ਤੇ ਕਾਫੀ ਲੰਮੇ ਸਮੇਂ ਤੋਂ ਕੰਮ ਚੱਲ ਰਿਹਾ ਸੀ। ਇਹ ਸਫਲਤਾ ਨਾਲ ਲਾਂਚ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਲਈ ਸਾਇੰਸਦਾਨਾਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਹੈ ਕਿ ਅੱਜ ਦਾ ਦਿਨ ਬੇਹੱਦ ਚੰਗਾ ਹੈ ਤੇ ਇਸ ਚੰਗੀ ਪਹਿਲਕਦਮੀ ਲਈ ਸਾਡੇ ਸਾਇੰਸਦਾਨ ਮੁਬਾਰਕਬਾਦ ਦੇ ਹੱਕਦਾਰ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …