ਕਿਹਾ : ਜੂਨ-ਜੁਲਾਈ ‘ਚ ਸਿਖਰ ‘ਤੇ ਹੋਵੇਗੀ ਕਰੋਨਾ ਮਹਾਂਮਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ਹਰ ਰੋਜ਼ ਦੇਸ਼ ਭਰ ‘ਚ ਕਰੋਨਾ ਦੇ ਨਵੇਂ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਤਾਲਾਬੰਦੀ ਅਤੇ ਹੋਰ ਕਦਮ ਚੁੱਕੇ ਜਾਣ ਦੇ ਬਾਵਜੂਦ ਵੀ ਕਰੋਨਾ ਪੀੜਤਾਂ ਦੇ ਕੇਸ ਵੱਧ ਰਹੇ ਹਨ। ਇਸ ਦੌਰਾਨ, ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾ ਮਹਾਂਮਾਰੀ ਅਜੇ ਵੀ ਸਿਖਰ ਉੱਤੇ ਨਹੀਂ ਪਹੁੰਚੀ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਅੰਕੜਿਆਂ ਅਤੇ ਵਧ ਰਹੇ ਕੇਸਾਂ ਤੋਂ ਲੱਗਦਾ ਹੈ ਕਿ ਇਹ ਮਹਾਂਮਾਰੀ ਜੂਨ ਅਤੇ ਜੁਲਾਈ ਵਿੱਚ ਆਪਣੇ ਸਿਖਰ ਉੱਤੇ ਹੋਵੇਗੀ ਪਰ, ਇਸ ਵਿੱਚ ਬਹੁਤ ਸਾਰੇ ਰੂਪ ਹਨ ਅਤੇ ਸਮੇਂ ਦੇ ਬੀਤਣ ਨਾਲ ਅਸੀਂ ਇਹ ਜਾਣਨ ਦੇ ਯੋਗ ਹੋਵਾਂਗੇ ਕਿ ਇਹ ਬਿਮਾਰੀ ਕਿੰਨੀ ਫੈਲੀ ਅਤੇ ਲੌਕਡਾਊਨ ਦਾ ਕੀ ਪ੍ਰਭਾਵ ਰਿਹਾ ਹੈ। ਕਰੋਨਾ ਦੀ ਕੋਈ ਦਵਾਈ ਨਾ ਮਿਲਣ ਕਾਰਨ ਸਰਕਾਰ ਨੇ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਤਾਲਾਬੰਦੀ ਨੂੰ ਅਪਣਾਇਆ ਹੈ।