Breaking News
Home / ਭਾਰਤ / ਜਨਰਲ ਬਿਪਿਨ ਰਾਵਤ ਤੇ ਕਲਿਆਣ ਸਿੰਘ ਨੂੰ ਪਦਮ ਵਿਭੂਸ਼ਣ

ਜਨਰਲ ਬਿਪਿਨ ਰਾਵਤ ਤੇ ਕਲਿਆਣ ਸਿੰਘ ਨੂੰ ਪਦਮ ਵਿਭੂਸ਼ਣ

ਗੁਲਾਮ ਨਬੀ ਆਜ਼ਾਦ, ਬੁੱਧਦੇਵ, ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਜਿਨ੍ਹਾਂ ਦੀ ਇਕ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਸੀ, ਨੂੰ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਗਿਆ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਵੀ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ। ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਪੀਆਈ (ਐਮ) ਆਗੂ ਬੁੱਧਦੇਵ ਭੱਟਾਚਾਰਜੀ ਅਤੇ ਪੰਜਾਬੀ ਲੋਕ ਗਾਇਕਾ ਸਵ. ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ।
ਸੀਰਮ ਇੰਸਟੀਚਿਊਟ ਆਫ ਇੰਡੀਆ, ਜਿਸ ਨੇ ਕੋਵਿਡ-19 ਵੈਕਸੀਨ ਕੋਵੀਸ਼ੀਲਡ ਦਾ ਨਿਰਮਾਣ ਕੀਤਾ ਹੈ, ਦੇ ਸਾਇਰਸ ਪੂਨਾਵਾਲ ਅਤੇ ਭਾਰਤ ਬਾਇਓਟੈਕ, ਜਿਸ ਨੇ ਭਾਰਤ ਦੀ ਦੇਸੀ ਕਰੋਨਾਵਾਇਰਸ ਵੈਕਸੀਨ ਕੋਵੈਕਸੀਨ ਦਾ ਨਿਰਮਾਣ ਕੀਤਾ, ਦੇ ਕ੍ਰਿਸ਼ਨਾ ਈਲਾ ਅਤੇ ਸੁਚਿਤਰਾ ਈਲਾ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ। ਕਲਿਆਣ ਸਿੰਘ ਅਤੇ ਜਨਰਲ ਰਾਵਤ ਨੂੰ ਮਰਨ ਉਪਰੰਤ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਦਿੱਤਾ ਗਿਆ ਹੈ। ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਈ ਨੂੰ ਵੀ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਦਿੱਤਾ ਗਿਆ ਹੈ।
ਅਦਾਕਾਰ ਵਿਕਟਰ ਬੈਨਰਜੀ ਅਤੇ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਂਰਿਸ਼ੀ ਨੂੰ ਵੀ ਪਦਮ ਭੂਸ਼ਣ ਦਿੱਤਾ ਗਿਆ ਹੈ। ਉਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ, ਜਗਜੀਤ ਸਿੰਘ ਦਰਦੀ, ਬਾਬਾ ਇਕਬਾਲ ਸਿੰਘ, ਹਰਮੋਹਿੰਦਰ ਸਿੰਘ ਬੇਦੀ ਅਤੇ ਗਾਇਕ ਸੋਨੂੰ ਨਿਗਮ ਨੂੰ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਕਲਾਸੀਕਲ ਗਾਇਕਾ ਡਾ. ਪ੍ਰਭਾ ਅੱਤਰੇ, ਰਾਧੇਸਿਆਮ ਖੇਮਕਾ (ਮਰਨ ਉਪਰੰਤ) ਨੂੰ ਪਦਮ ਵਿਭੂਸ਼ਣ। ਕਲਾਸੀਕਲ ਸੰਗੀਤਕਾਰ ਰਾਸ਼ਿਦ ਖ਼ਾਨ, ਨਟਰਾਜਨ ਚੰਦਰਸੇਕਰਨ, ਮਾਧੁਰੀ ਜਾਫਰੀ, ਦਵੇਂਦਰ ਝਜਰੀਆ, ਸੰਜੇ ਰਾਜਾਰਾਮ (ਮਰਨ ਉਪਰੰਤ), ਪ੍ਰਤਿਭਾ ਰੇਅ, ਸਵਾਮੀ ਸਚਿਦਾਨੰਦ, ਵਸ਼ਿਸ਼ਟ ਤ੍ਰਿਪਾਠੀ ਨੂੰ ਪਦਮ ਭੂਸ਼ਣ। ਪ੍ਰੇਮ ਸਿੰਘ, ਪ੍ਰੋ. ਨਜ਼ਮਾ ਅਖਤਰ, ਰਘੁਵੇਂਦਰ ਤੰਵਰ, ਸੁਮਿਤ ਅੰਤਿਲ, ਚੰਦਰਪ੍ਰਕਾਸ਼ ਦਿਵੇਦੀ, ਓਮ ਪ੍ਰਕਾਸ਼ ਗਾਂਧੀ, ਮੋਤੀ ਲਾਲ ਮਦਾਨ, ਪ੍ਰਸਿੱਧ ਅਦਾਕਾਰ ਸੌਕਾਰ ਜਾਨਕੀ, ਨਲਿਨੀ ਅਤੇ ਕਮਾਲਿਨੀ ਅਸਥਾਨਾ, ਮਾਧੁਰੀ ਬਰਥਵਾਲ, ਐਸ ਬਲੇਸ਼ ਭਜੰਤਰੀ, ਖਾਂਡੂ ਵਾਂਗਚੁਕ ਭੁਟੀਆ, ਸੁਲੋਚਨਾ ਚਵਾਨ, ਲੌਰੇਮਬਮ ਬੀਨੋ ਦੇਵੀ, ਸ਼ਿਆਮਾਮਨੀ ਦੇਵੀ, ਅਰਜੁਨ ਸਿੰਘ ਧੁਰਵੇ, ਗੋਸਾਵੀਦੋ ਸ਼ੇਕ ਹਸਨ (ਮਰਨ ਉਪਰੰਤ), ਸ਼ਿਵਨਾਥ ਮਿਸ਼ਰਾ ਆਦਿ ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਅਨੁਸਾਰ ਇਸ ਸਾਲ ਰਾਸ਼ਟਰਪਤੀ ਨੇ ਦੋ ਦੁਹਰੇ ਕੇਸਾਂ ਸਮੇਤ 128 ਪਦਮ ਪੁਰਸਕਾਰ ਦੇਣ ਦੀ ਮਨਜ਼ੂਰੀ ਦਿੱਤੀ ਹੈ।
ਦੂਹਰੇ ਕੇਸ ਵਿਚ ਪੁਰਸਕਾਰ ਨੂੰ ਇਕ ਦੇ ਤੌਰ ‘ਤੇ ਗਿਣਿਆ ਜਾਂਦਾ ਹੈ। ਇਸ ਸੂਚੀ ਵਿਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 107 ਪਦਮਸ੍ਰੀ ਪੁਰਸਕਾਰ ਸ਼ਾਮਿਲ ਹਨ।
ਪੁਰਸਕਾਰ ਜੇਤੂਆਂ ‘ਚ 34 ਮਹਿਲਾਵਾਂ ਹਨ। ਇਸ ਸੂਚੀ ‘ਚ 10 ਵਿਅਕਤੀ ਵਿਦੇਸ਼ੀ/ਗੈਰ ਪਰਵਾਸੀ ਭਾਰਤੀ/ਪੀ. ਆਈ.ਓ./ਓ. ਸੀ. ਆਈ.ਸ਼ਾਮਿਲ ਹਨ ਅਤੇ 13 ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਵੀ ਦਿੱਤਾ ਗਿਆ।

 

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …