15.7 C
Toronto
Tuesday, September 29, 2026
spot_img
Homeਭਾਰਤਕਠੂਆ 'ਚ ਹੋਏ ਗੈਂਗਰੇਪ ਖਿਲਾਫ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਇੰਡੀਆ...

ਕਠੂਆ ‘ਚ ਹੋਏ ਗੈਂਗਰੇਪ ਖਿਲਾਫ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਇੰਡੀਆ ਗੇਟ ‘ਤੇ ਕੀਤਾ ਕੈਂਡਲ ਮਾਰਚ

ਕਠੂਆ ‘ਚ ਹੋਏ ਗੈਂਗਰੇਪ ਖਿਲਾਫ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਇੰਡੀਆ ਗੇਟ ‘ਤੇ ਕੀਤਾ ਕੈਂਡਲ ਮਾਰਚਵੱਡੀ ਗਿਣਤੀ ਵਿਚ ਕਾਂਗਰਸੀ ਨੇਤਾ, ਵਰਕਰ ਅਤੇ ਆਮ ਲੋਕ ਹੋਏ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਠੂਆ ‘ਚ 8 ਸਾਲ ਦੀ ਬੱਚੀ ਨਾਲ ਹੋਏ ਸਮੂਹਿਕ ਗੈਂਗਰੇਪ ਤੇ ਯੂਪੀ ਦੇ ਓਨਾਵ ‘ਚ ਹੋਈ ਅਜਿਹੀ ਘਟਨਾ ਖਿਲਾਫ ਪ੍ਰਧਾਨ ਮੰਤਰੀ ‘ਤੇ ਵੱਡਾ ਸਿਆਸੀ ਹਮਲਾ ਕਰਦਿਆਂ ਅੱਧੀ ਰਾਤ ਨੂੰ ਦਿੱਲੀ ਦੇ 24 ਅਕਬਰ ਰੋਡ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੀਤਾ। ਇਸ ਪ੍ਰਦਰਸ਼ਨ ਵਿਚ ਪ੍ਰਿਅੰਕਾ ਵਾਡਰਾ, ਰਾਬਰਟ ਵਾਡਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾ, ਵਰਕਰ ਅਤੇ ਆਮ ਲੋਕ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਮਾਰਚ ਰਾਜਨੀਤੀ ਕਰਨ ਲਈ ਨਹੀਂ, ਇਹ ਦੇਸ਼ ਵਿਚ ਮਹਿਲਾਵਾਂ ਦੇ ਖਿਲਾਫ ਵਧ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਰਹੀ। ਹੁਣ ਕਾਂਗਰਸ ਨੇ ਦੇਸ਼ ਭਰ ਵਿੱਚ 17 ਅਪ੍ਰੈਲ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਓਨਾਵ ਰੇਪ ਮਾਮਲੇ ਵਿਚ ਵੀ ਪਹਿਲੀ ਸ਼ਿਕਾਇਤ ‘ਤੇ 10 ਮਹੀਨਿਆਂ ਬਾਅਦ ਆਰੋਪੀ ਭਾਜਪਾ ਵਿਧਾਇਕ ਖਿਲਾਫ ਕਾਰਵਾਈ ਹੋਈ ਹੈ ਅਤੇ ਸੀਬੀਆਈ ਨੇ ਅੱਜ ਉਸ ਨੂੰ ਹਿਰਾਸਤ ਵਿਚ ਲਿਆ ਹੈ।

RELATED ARTICLES
POPULAR POSTS