26.5 C
Toronto
Wednesday, July 15, 2026
spot_img
Homeਭਾਰਤਅਰੁਣ ਜੇਤਲੀ ਨੇ ਕੀਤਾ ਸਪੱਸ਼ਟ

ਅਰੁਣ ਜੇਤਲੀ ਨੇ ਕੀਤਾ ਸਪੱਸ਼ਟ

ਖੇਤੀਬਾੜੀ ਦੀ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਵਿੱਤ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ‘ਤੇ ਕਿਸੇ ਤਰ੍ਹਾਂ ਦਾ ਵੀ ਟੈਕਸ ਨਹੀਂ ਲਗਾਉਣ ਜਾ ਰਹੀ। ਜੇਤਲੀ ਨੇ ਨੀਤੀ ਆਯੋਗ ਦੇ ਮੈਂਬਰ ਵਿਵੇਕ ਦੇਬਰਾਏ ਦੀ ਇਸ ਸਬੰਧ ਵਿਚ ਦਿੱਤੀ ਗਈ ਸਲਾਹ ਨੂੰ ਖਾਰਜ ਕਰ ਦਿੱਤਾ। ਜੇਤਲੀ ਨੇ ਦੱਸਿਆ ਕਿ ਸੰਵਿਧਾਨ ਅਨੁਸਾਰ ਕੇਂਦਰ ਸਰਕਾਰ ਕੋਲ ਖੇਤੀਬਾੜੀ ਦੀ ਆਮਦਨ ‘ਤੇ ਟੈਕਸ ਲਗਾਉਣ ਦਾ ਅਧਿਕਾਰ ਨਹੀਂ ਹੈ। ਇਸ ਲਈ ਸਰਕਾਰ ਕਿਸਾਨਾਂ ਦੀ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ‘ਤੇ ਕਿਸੇ ਤਰ੍ਹਾਂ ਦਾ ਟੈਕਸ ਲਾਉਣ ਬਾਰੇ ਸੋਚ ਵੀ ਨਹੀਂ ਰਹੀ।

RELATED ARTICLES
POPULAR POSTS