Breaking News
Home / ਭਾਰਤ / ਪੱਛਮੀ ਬੰਗਾਲ ’ਚ ਭਾਜਪਾ ਦਾ ‘ਸਕੱਤਰੇਤ ਚਲੋ ਮਾਰਚ’ ਹੋਇਆ ਹਿੰਸਕ

ਪੱਛਮੀ ਬੰਗਾਲ ’ਚ ਭਾਜਪਾ ਦਾ ‘ਸਕੱਤਰੇਤ ਚਲੋ ਮਾਰਚ’ ਹੋਇਆ ਹਿੰਸਕ

ਭਾਜਪਾ ਵਰਕਰਾਂ ਨੇ ਪੁਲਿਸ ਦੀ ਗੱਡੀ ਨੂੰ ਲਗਾਈ ਅੱਗ, ਕਈ ਭਾਜਪਾ ਆਗੂਆਂ ਨੂੰ ਕੀਤਾ ਗਿਆ ਗਿ੍ਰਫ਼ਤਾਰ
ਕੋਲਕਾਤਾ/ਬਿਊਰੋ ਨਿਊਜ਼ : ਕੋਲਕਾਤਾ ’ਚ ਅੱਜ ਭਾਜਪਾ ਨੇ ਭਿ੍ਰਸ਼ਟਾਚਾਰ ਦੇ ਆਰੋਪਾਂ ’ਚ ਘਿਰੀ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਖਿਲਾਫ਼ ਮਾਰਚ ਕੱਢਿਆ। ਇਸ ਨੂੰ ‘ਸਕੱਤਰੇਤ ਚਲੋ ਮਾਰਚ’ ਦਾ ਨਾਂ ਦਿੱਤਾ ਗਿਆ ਸੀ। ਪੁਲਿਸ ਨੇ ਭਾਜਪਾ ਵਰਕਰਾਂ ਨੂੰ ਸਕੱਤਰੇਤ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਰੋਕ ਲਿਆ ਅਤੇ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਜਿਸ ਤੋਂ ਬਾਅਦ ਭਾਜਪਾ ਵਰਕਰ ਭੜਕ ਉਠੇ ਅਤੇ ਭਾਜਪਾ ਵਰਕਰਾਂ ਨੇ ਕੋਲਕਾਤਾ ਦੇ ਲਾਲਬਜ਼ਾਰ ਏਰੀਏ ’ਚ ਪੁਲਿਸ ਦੀ ਇਕ ਗੱਡੀ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਅਤੇ ਭਾਜਪਾ ਆਗੂ ਸੁਭੇਂਦਰ ਅਧਿਕਾਰੀ, ਲਾਕੇਟ ਚੈਟਰਜੀ ਸਮੇਤ ਵੱਡੀ ਗਿਣਤੀ ’ਚ ਭਾਜਪਾ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਭਾਜਪਾ ਆਗੂ ਸੁਭੇਂਦਰ ਅਧਿਕਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਨਤਾ ਮਮਤਾ ਬੈਨਰਜੀ ਦੇ ਨਾਲ ਨਹੀਂ, ਇਸ ਲਈ ਉਹ ਪੱਛਮੀ ਬੰਗਾਲ ’ਚ ਉਤਰ ਕੋਰੀਆ ਵਾਂਗ ਤਾਨਾਸ਼ਾਹੀ ਕਰ ਰਹੀ ਹੈ। ਭਾਜਪਾ ਆਗੂ ਦਿਲੀਪ ਘੋਸ਼ ਨੇ ਬੰਗਾਲ ਪੁਲਿਸ ’ਤੇ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਵਾਂਗ ਕੰਮ ਕਰਨ ਦਾ ਆਰੋਪ ਵੀ ਲਗਾਇਆ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …