Breaking News
Home / ਪੰਜਾਬ / ਪਟਿਆਲਾ ‘ਚ ਜਿੱਤ ਦਾ ਸਿਹਰਾ ਬੰਨ੍ਹ ਥੱਲੇ ਉਤਰਿਆ ਟਾਵਰ ਸੰਘਰਸ਼ੀ

ਪਟਿਆਲਾ ‘ਚ ਜਿੱਤ ਦਾ ਸਿਹਰਾ ਬੰਨ੍ਹ ਥੱਲੇ ਉਤਰਿਆ ਟਾਵਰ ਸੰਘਰਸ਼ੀ

ਪਟਿਆਲਾ : ਪਟਿਆਲਾ ‘ਚ ਟਾਵਰ ਸੰਘਰਸ਼ੀ ਸੁਰਿੰਦਰਪਾਲ ਗੁਰਦਾਸਪੁਰ ਸਾਢੇ ਚਾਰ ਮਹੀਨਿਆਂ ਦੇ ਸੰਘਰਸ਼ ਮਗਰੋਂ ਥੱਲੇ ਉਤਰ ਆਇਆ ਹੈ।
ਸੰਘਰਸ਼ ਫ਼ਤਹਿ ਹੋਣ ਦੀ ਖੁਸ਼ੀ ਵਿੱਚ ਉਹ ਨਾਸਾਜ਼ ਸਿਹਤ ਦੇ ਬਾਵਜੂਦ ਖਿੜੇ ਮੱਥੇ ਰਿਹਾ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਈਟੀਟੀ ਟੈੱਟ ਪਾਸ ਅਧਿਆਪਕਾਂ ਲਈ 6635 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜਿਸ ਮਗਰੋਂ ਸੰਘਰਸ਼ਸ਼ੀਲ ਜਥੇਬੰਦੀ ‘ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ’ ਵੱਲੋਂ ਇੱਥੇ ਸੂਬਾ ਕਮੇਟੀ ਦੀ ਸੱਦੀ ਮੀਟਿੰਗ ਵਿੱਚ ਟਾਵਰ ਸੰਘਰਸ਼ ਵਾਪਸ ਲੈਣ ਦਾ ਫ਼ੈਸਲਾ ਕਰਨ ਮਗਰੋਂ ਸੁਰਿੰਦਰਪਾਲ ਨੂੰ ਟਾਵਰ ਤੋਂ ਜੇਤੂ ਅੰਦਾਜ਼ ‘ਚ ਥੱਲੇ ਉਤਾਰਿਆ ਗਿਆ। ਸੂਬਾ ਆਗੂ ਦੀਪ ਬਨਾਰਸੀ ਨੇ ਦੱਸਿਆ ਕਿ ਸਾਵਧਾਨੀ ਵਜੋਂ ਸੁਰਿੰਦਰਪਾਲ ਦਾ ਹਸਪਤਾਲ ਤੋਂ ਚੈਕਅੱਪ ਵੀ ਕਰਵਾਇਆ ਗਿਆ।

Check Also

ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਪਾਲ ਬਿੱਟੂ ਭਾਜਪਾ ’ਚ ਹੋਏ ਸ਼ਾਮਲ

ਕਰਮਜੀਤ ਕੌਰ ਚੌਧਰੀ ਟਿਕਟ ਨਾ ਮਿਲਣ ਕਰਕੇ ਕਾਂਗਰਸ ਪਾਰਟੀ ਨਾਲ ਚੱਲ ਰਹੇ ਸਨ ਨਾਰਾਜ਼ ਨਵੀਂ …